ਜਾਣੋ ਪੋਹਾ ਖਾਣ ਦੇ ਫਾਇਦੇ, ਵਜ਼ਨ ਘਟਾਉਣ ‘ਚ ਕਰਦਾ ਹੈ ਮਦਦ

Written by  Lajwinder kaur   |  June 21st 2022 07:39 PM  |  Updated: June 21st 2022 07:39 PM

ਜਾਣੋ ਪੋਹਾ ਖਾਣ ਦੇ ਫਾਇਦੇ, ਵਜ਼ਨ ਘਟਾਉਣ ‘ਚ ਕਰਦਾ ਹੈ ਮਦਦ

know about poha benefits: ਨਾਸ਼ਤਾ ਕਦੇ ਵੀ ਛੱਡਣਾ ਨਹੀਂ ਚਾਹੀਦਾ। ਬਹੁਤ ਸਾਰੇ ਲੋਕ ਸਵੇਰੇ ਸਮੇਂ ਦੀ ਕਮੀ ਜਾਂ ਭੁੱਖ ਨਾ ਲੱਗਣ ਕਾਰਨ ਨਾਸ਼ਤਾ ਨਹੀਂ ਬਣਾਉਂਦੇ । ਅਜਿਹਾ ਕਰਨ ਨਾਲ ਸਿਹਤ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜੇਕਰ ਤੁਸੀਂ ਨਾਸ਼ਤੇ ਲਈ ਆਸਾਨ ਅਤੇ ਸਵਾਦਿਸ਼ਟ ਪਕਵਾਨ ਬਣਾਉਣ ਦੀ ਰੈਸਿਪੀ ਲੱਭ ਰਹੇ ਹੋ, ਤਾਂ ਅੱਜ ਹੀ ਬਣਾਓ ਪੋਹਾ। ਇਹ ਅਜਿਹਾ ਨਾਸ਼ਤਾ ਹੈ ਜਿਸ ਦੇ ਸੇਵਨ ਨਾਲ ਤੁਸੀਂ ਆਪਣਾ ਵਜ਼ਨ ਵੀ ਘਟਾ ਸਕਦੇ ਹੋ।

ਹੋਰ ਪੜ੍ਹੋ : ਇਨ੍ਹਾਂ ਦੇਸੀ ਨਾਸ਼ਤਿਆਂ ਨਾਲ ਘਟਾਉ ਆਪਣਾ ਵਜ਼ਨ

ਇਹ ਇੱਕ ਅਜਿਹਾ ਆਸਾਨ ਨਾਸ਼ਤਾ ਹੈ ਜਿਸ ਨੂੰ ਹਰ ਕੋਈ ਬਹੁਤ ਹੀ ਆਰਾਮ ਦੇ ਨਾਲ ਤਿਆਰ ਕਰ ਲੈਂਦਾ ਹੈ। ਇਹ ਨਾਸ਼ਤਾ ਵਿੱਚ ਫਾਈਬਰ, ਸਿਹਤਮੰਦ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਹੈ। ਇਸ ਨੂੰ ਸੁਆਦ ਦੇਣ ਲਈ ਨਿੰਬੂ ਦਾ ਰਸ, ਮੂੰਗਫਲੀ ਅਤੇ ਮਿਰਚਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਦੇ ਸੇਵਨ ਦੇ ਨਾਲ ਬਹੁਤ ਹੀ ਆਸਾਨ ਢੰਗ ਨਾਲ ਭਾਰ ਘਟਾਇਆ ਜਾ ਸਕਦਾ ਹੈ।

ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਸਕਦੇ ਹੋ ਪਰ ਅੱਜ ਅਸੀਂ ਤੁਹਾਨੂੰ ਪੋਹਾ ਬਣਾਉਣ ਦੀ ਸਭ ਤੋਂ ਆਸਾਨ ਰੈਸਿਪੀ ਦੱਸਾਂਗੇ। ਇਸ ਤਰ੍ਹਾਂ ਬੱਚੇ ਵੀ ਇਸ ਨੂੰ ਆਸਾਨੀ ਨਾਲ ਬਣਾ ਸਕਦੇ ਹਨ। ਤੁਸੀਂ ਇਸ ਨੂੰ ਚਾਹ ਨਾਲ ਸਰਵ ਕਰ ਸਕਦੇ ਹੋ। ਜਾਣੋ ਕਿਵੇਂ ਬਣਾਉਣਾ ਹੈ ਪੋਹਾ

2- ਕੱਪ ਪੋਹਾ

2- ਚਮਚ ਤੇਲ/ਘਿਓ

1- ਚੂੰਡੀ ਹੀਂਗ

1- ਚਮਚ ਰਾਈ

1-         ਬਾਰੀਕ ਕੱਟਿਆ ਪਿਆਜ਼

2- ਚਮਚ ਬਾਰੀਕ ਕੱਟੀ ਹੋਈ ਹਰੀ ਮਿਰਚ

ਲਾਲ ਮਿਰਚ ਪਾਊਡਰ ਸੁਆਦ ਅਨੁਸਾਰ

ਅੱਧਾ ਚਮਚ ਹਲਦੀ

ਸੁਆਦ ਅਨੁਸਾਰ ਲੂਣ

ਅੱਧੇ ਨਿੰਬੂ ਦਾ ਰਸ

ਥੋੜ੍ਹਾ ਬਾਰੀਕ ਕੱਟਿਆ ਹੋਇਆ ਧਨੀਆ

ਪੋਹਾ ਬਣਾਉਣ ਲਈ ਸਭ ਤੋਂ ਪਹਿਲਾਂ ਪੋਹੇ ਨੂੰ ਸਾਫ਼ ਕਰ ਲਓ। ਤੁਸੀਂ ਪੋਹੇ ਨੂੰ ਪਾਣੀ ਨਾਲ ਵੀ ਧੋ ਸਕਦੇ ਹੋ। ਇਸ ਨੂੰ ਜ਼ਿਆਦਾ ਦੇਰ ਤੱਕ ਪਾਣੀ 'ਚ ਨਾ ਰੱਖੋ। ਹੁਣ ਕੜਾਹੀ ਵਿਚ ਤੇਲ ਜਾਂ ਘਿਓ ਪਾਓ। ਗਰਮ ਤੇਲ ਵਿਚ ਹੀਂਗ ਅਤੇ ਸਰ੍ਹੋਂ ਦੇ ਦਾਣੇ ਪਾਓ। ਜੇਕਰ ਤੁਹਾਡੇ ਘਰ 'ਚ ਕੜੀ ਪੱਤਾ ਹੈ ਤਾਂ ਉਨ੍ਹਾਂ ਨੂੰ ਵੀ ਮਿਲਾ ਸਕਦੇ ਹੋ। ਇਸ ਤੋਂ ਬਾਅਦ ਇਸ 'ਚ ਬਾਰੀਕ ਕੱਟਿਆ ਪਿਆਜ਼ ਪਾਓ। ਪਿਆਜ਼ ਨੂੰ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ। ਹੁਣ ਇਸ 'ਚ ਹਲਦੀ ਪਾਊਡਰ ਮਿਲਾਓ। ਹੁਣ ਇਸ 'ਚ ਨਮਕ ਅਤੇ ਪੋਹਾ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਰਾਈ ਕਰੋ। ਹੁਣ ਫਲੇਮ ਨੂੰ ਹੌਲੀ ਕਰੋ ਅਤੇ ਇਸ ਵਿੱਚ ਬਾਰੀਕ ਕੱਟੀਆਂ ਹਰੀਆਂ ਮਿਰਚਾਂ ਪਾਓ।

ਹੁਣ ਇਸ 'ਚ ਨਿੰਬੂ ਦਾ ਰਸ ਅਤੇ ਬਾਰੀਕ ਕੱਟਿਆ ਹੋਇਆ ਧਨੀਆ ਮਿਲਾਓ। ਤੁਸੀਂ ਚਾਹੋ ਤਾਂ ਇਸ 'ਤੇ ਬਾਰੀਕ ਕੱਟੇ ਹੋਏ ਟਮਾਟਰ, ਨਮਕੀਨ ਅਤੇ ਚਾਟ ਮਸਾਲਾ ਵੀ ਪਾ ਸਕਦੇ ਹੋ। ਤੁਸੀਂ ਇਸ ਵਿਚ ਆਪਣੀ ਪਸੰਦ ਦੀ ਸਬਜ਼ੀ ਵੀ ਪਾ ਸਕਦੇ ਹੋ। ਤੁਸੀਂ ਇਸ 'ਚ ਭੁੰਨੀ ਹੋਈ ਮੂੰਗਫਲੀ ਵੀ ਪਾ ਸਕਦੇ ਹੋ। ਜੇਕਰ ਤੁਹਾਨੂੰ ਪਿਆਜ਼ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਨੂੰ ਛੱਡ ਸਕਦੇ ਹੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network