ਕੀਵੀ ਫ਼ਲ ਖਾਣ ਦੇ ਹਨ ਕਈ ਫਾਇਦੇ, ਸਰੀਰ ਦੀਆਂ ਕਈ ਬੀਮਾਰੀਆਂ ‘ਚ ਹੈ ਲਾਹੇਵੰਦ

written by Shaminder | April 26, 2022

ਕੀਵੀ (Kiwi Fruit) ਫ਼ਲ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਕੀਵੀ ਦਾ ਖੱਟਾ ਮਿੱਠਾ ਸੁਆਦ ਹਰ ਕਿਸੇ ਨੂੰ ਵਧੀਆ ਲੱਗਦਾ ਹੈ । ਪਰ ਜੇ ਇਸ ‘ਤੇ ਚਾਟ ਮਸਾਲਾ ਪਾ ਕੇ ਖਾਧਾ ਜਾਵੇ ਤਾਂ ਇਸ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ । ਇਸ ਫ਼ਲ ਦਾ ਉਹ ਲੋਕ ਵੱਡੇ ਪੱਧਰ ‘ਤੇ ਇਸਤੇਮਾਲ ਕਰ ਸਕਦੇ ਹਨ ਜਿਨ੍ਹਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੁੰਦੀ ਹੈ ।

kiwi,,, .. image From google

ਹੋਰ ਪੜ੍ਹੋ : ਸਿਹਤ ਲਈ ਬੇਹੱਦ ਲਾਭਕਾਰੀ ਹੈ ਪਿਸਤਾ, ਜਾਣੋ ਇਸ ਦੇ ਫਾਇਦੇ

ਇਸ ਦੇ ਨਾਲ ਹੀ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਵੀ ਇਹ ਫ਼ਲ ਫਾਇਦੇਮੰਦ ਹੁੰਦਾ ਹੈ । ਜਿਨ੍ਹਾਂ ਲੋਕਾਂ ਨੂੰ ਕਮਜ਼ੋਰੀ ਤੇ ਥਕਾਨ ਮਹਿਸੂਸ ਹੁੰਦੀ ਉਨ੍ਹਾਂ ਦੇ ਲਈ ਇਹ ਫ਼ਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਕਿੳਂੁਕਿ ਇਹ ਫ਼ਲਮ ਪੋਟਾਸ਼ੀਅਮ ਦੇ ਨਾਲ ਭਰਪੂਰ ਹੈ ।ਇਸ ‘ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ।

image From google

ਹੋਰ ਪੜ੍ਹੋ : ਖੜੇ ਹੋ ਕੇ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ, ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਜੇ ਤੁਸੀਂ ਸੰਤਰਾ, ਨਿੰਬੂ ਦਾ ਸੇਵਨ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੇ ਲਈ ਕੀਵੀ ਇੱਕ ਵਧੀਆ ਆਪਸ਼ਨ ਸਾਬਿਤ ਹੋ ਸਕਦਾ ਹੈ । ਇਹ ਸਰੀਰਕ ਕਮਜ਼ੋਰੀ ਦੇ ਨਾਲ ਨਾਲ ਇਮਿਊਨਿਟੀ ਵਧਾਉਣ ‘ਚ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਕੀਵੀ ਨੂੰ ਜ਼ਿਆਦਾਤਰ ਲੋਕ ਛਿੱਲ ਕੇ ਖਾਂਦੇ ਹਨ ।

kiwi ,,

ਪਰ ਇਸ ਦੇ ਨਾਲ ਤੁਸੀਂ ਕੀਵੀ ਦਾ ਪੂਰਾ ਫਾਇਦਾ ਨਹੀਂ ਉਠਾ ਸਕੋਗੇ । ਇਸ ਲਈ ਇਸ ਦਾ ਪੂਰਾ ਲਾਭ ਲੈਣਾ ਚਾਹੁੁੰਦੇ ਹੋ ਤਾਂ ਕੀਵੀ ਨੂੰ ਛਿਲਕੇ ਸਮੇਤ ਖਾਣਾ ਚਾਹੀਦਾ ਹੈ । ਕਈ ਗੁਣਾਂ ਦੇ ਨਾਲ ਭਰਪੂਰ ਇਹ ਫ਼ਲ ਤੁਹਾਨੂੰ ਕਈ ਸਿਹਤ ਲਾਭ ਪਹੁੰਚਾਵੇਗਾ ।

 

 

 

 

 

You may also like