
ਪੁਦਨਾ (Mint) ਗਰਮੀਆਂ ‘ਚ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਪੁਦੀਨੇ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ । ਇਸ ਲਈ ਪੂਦੀਨੇ ਨੂੰ ਕਈ ਰੂਪਾਂ ‘ਚ ਖਾਧਾ ਜਾਂਦਾ ਹੈ । ਗਰਮੀਆਂ ‘ਚ ਗੰਨੇ ਦੇ ਰਸ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਇਸ ਦੇ ਨਾਲ ਹੀ ਲੱਸੀ ‘ਚ ਇਸ ਦੀਆਂ ਬਾਰੀਕ ਪੱਤੀਆਂ ਕੱਟ ਕੇ ਪਾਈਆਂ ਜਾਂਦੀਆਂ ਹਨ ਤਾਂ ਕਿ ਗਰਮੀਆਂ ‘ਚ ਸਰੀਰ ਨੂੰ ਠੰਢਕ ਮਿਲ ਸਕੇ ।
ਹੋਰ ਪੜ੍ਹੋ : ਗਰਮੀਆਂ ‘ਚ ਠੰਢਾ ਪਾਣੀ ਸਰੀਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ
ਇਸ ਤੋਂ ਇਲਾਵਾ ਇਹ ਕਈ ਬੀਮਾਰੀਆਂ ਤੋਂ ਵੀ ਸਾਡਾ ਬਚਾਅ ਕਰਦਾ ਹੈ । ਗਰਮੀ ‘ਚ ਸਰੀਰ ਦਾ ਤਾਪਮਾਨ ਵਧਣ ਦੇ ਕਾਰਨ ਕਈ ਵਾਰ ਪਾਚਨ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਸਾਨੂੰ ਕਰਨਾ ਪੈਂਦਾ ਹੈ ਅਜਿਹੇ ‘ਚ ਪੂਦੀਨੇ ਦਾ ਸੇਵਨ ਬਹੁਤ ਵਧੀਆ ਮੰਨਿਆ ਜਾਂਦਾ ਹੈ ।

ਹੋਰ ਪੜ੍ਹੋ : ਗਰਮੀਆਂ ‘ਚ ਠੰਢਾ ਪਾਣੀ ਸਰੀਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ
ਇਸੇ ਲਈ ਗਰਮੀਆਂ ‘ਚ ਪੁਦੀਨੇ ਦੀ ਚਟਨੀ ਵੀ ਖਾਧੀ ਜਾਂਦੀ ਹੈ । ਮੂੰਹ ਦੀ ਬਦਬੂ ਨੂੰ ਦੂਰ ਕਰਨ ‘ਚ ਵੀ ਪੁਦੀਨਾ ਵਧੀਆ ਆਪਸ਼ਨ ਹੈ। ਪੁਦੀਨਾ ਸਿਰਫ ਕਿਸੇ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦਾ ਬਲਕਿ ਇਸ ਦੀਆਂ ਪੱਤੀਆਂ ਚਬਾ ਕੇ ਖਾਣ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ ।
ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ‘ਤੇ ਲਗਾਉਣ ਦੇ ਨਾਲ ਸਕਿਨ ਵੀ ਵਧੀਆ ਰਹਿੰਦੀ ਹੈ ਅਤੇ ਚਿਹਰੇ ਨੂੰ ਠੰਢਕ ਵੀ ਮਿਲਦੀ ਹੈ । ਇਸ ਲਈ ਗਰਮੀਆਂ ‘ਚ ਪੁਦੀਨੇ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕਰਕੇ ਤੁਸੀਂ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ।