
ਅਖਰੋਟ (Walnut) ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਊਰਜਾ ਦੇ ਨਾਲ ਭਰਪੂਰ ਇਹ ਡਰਾਈ ਫਰੂਟ ਖ਼ਾਣ ਦੇ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ । ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ‘ਚ ਵੀ ਮਦਦਗਾਰ ਸਾਬਿਤ ਹੋ ਸਕਦੇ ਹਨ । ਤੀਹ ਤੋਂ ਚਾਲੀ ਸਾਲ ਤੱਕ ਦੀ ਉਮਰ ਵਾਲੀਆਂ ਔਰਤਾਂ ਦੇ ਲਈ ਤਾਂ ਇਹ ਹੋਰ ਵੀ ਵਧੀਆ ਸਾਬਿਤ ਹੋ ਸਕਦੇ ਹਨ ।

ਹੋਰ ਪੜ੍ਹੋ : ਭਿੱਜੇ ਹੋਏ ਅਖਰੋਟ ਖਾਣ ਨਾਲ ਹੁੰਦਾ ਹੈ ਦੁੱਗਣਾ ਫਾਇਦਾ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ
ਕਿਉਂਕਿ ਇਸ ਉਮਰ ਦੀਆਂ ਔਰਤਾਂ ‘ਚ ਕਈ ਤਰ੍ਹਾਂ ਦੇ ਸਰੀਰਕ ਬਦਲਾਅ ਹੁੰਦੇ ਹਨ । ਅਜਿਹੇ ‘ਚ ਇਸ ਵਰਗ ਦੀ ਉਮਰ ਦੀਆਂ ਔਰਤਾਂ ਦੇ ਲਈ ਅਖਰੋਟ ਦਾ ਸੇਵਨ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ।ਕਿਉਂਕਿ ਔਰਤਾਂ ਤਾਂ ਹੀ ਸਿਹਤਮੰਦ ਰਹਿ ਸਕਦੀਆਂ ਹਨ ਜੇ ਉਹ ਆਪਣੀ ਖੁਰਾਕ ਦੇ ਵੱਲ ਪੂਰਾ ਧਿਆਨ ਦੇਣਗੀਆਂ ।

ਹੋਰ ਪੜ੍ਹੋ : ਵਾਲ ਝੜਨ ਅਤੇ ਸਿੱਕਰੀ ਤੋਂ ਹੋ ਪ੍ਰੇਸ਼ਾਨ ਤਾਂ ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ
ਇਸ ਲਈ ਔਰਤਾਂ ਨੂੰ ਆਪਣੀ ਖੁਰਾਕ ‘ਚ ਅਖਰੋਟ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ । ਅਖਰੋਟ ‘ਚ ਬਹੁਤ ਸਾਰੇ ਵਿਟਾਮਿਨ, ਪ੍ਰੋਟੀਨ, ਫਾਈਬਰ ਅਤੇ ਪੋਸ਼ਕ ਤੱਤ ਹੁੰਦੇ ਹਨ ।ਅਖਰੋਟ ਖੁਰਾਕ ‘ਚ ਸ਼ਾਮਿਲ ਕਰਨ ਦੇ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਢਿੱਡ ਕਈ ਘੰਟਿਆਂ ਤੱਕ ਭਰਿਆ ਰਹਿੰਦਾ ਹੈ ।
ਇਸੇ ਕਾਰਨ ਇਹ ਭਾਰ ਘਟਾਉਣ ‘ਚ ਮਹੱਤਵਪੂਰਨ ਸਾਬਿਤ ਹੁੰਦੀ ਹੈ । ਇਸ ਤੋਂ ਇਲਾਵਾ ਇਹ ਕਈ ਗੰਭੀਰ ਬੀਮਾਰੀਆਂ ਤੋਂ ਵੀ ਬਚਾਅ ਕਰਦਾ ਹੈ । ਇਹ ਦਿਲ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ।