ਜਾਣੋ ਆਖ਼ਿਰ ਕਿਉਂ ਅਭਿਸ਼ੇਕ ਬੱਚਨ ਨੇ ਲਗਾਈ ਕੇਆਰਕੇ ਦੀ ਕਲਾਸ, ਅਭਿਸ਼ੇਕ ਦੇ ਇਸ ਐਕਸ਼ਨ ਤੋਂ ਫੈਨਜ਼ ਹੋਏ ਖੁਸ਼

written by Pushp Raj | February 20, 2022

ਬਾਲੀਵੁੱਡ 'ਚ ਕੇਆਰਕੇ ਯਾਨੀ ਕਮਾਲ ਆਰ ਖਾਨ ਆਪਣੇ ਹੰਕਾਰ ਲਈ ਜਾਣੇ ਜਾਂਦੇ ਹਨ। ਖਬਰਾਂ ਮੁਤਾਬਕ ਫ਼ਿਲਮ ਆਲੋਚਕ ਕੇਆਰਕੇ ਹਰ ਰੋਜ਼ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੀ ਆਲੋਚਨਾ ਕਰਦੇ ਨਜ਼ਰ ਆਉਂਦੇ ਹਨ। ਬਾਲੀਵੁੱਡ ਵਿੱਚ ਸ਼ਾਇਦ ਹੀ ਕੋਈ ਅਜਿਹਾ ਸੈਲੀਬ੍ਰਿਟੀ ਹੋਵੇ ਜਿਸ ਦੀਆਂ ਫ਼ਿਲਮਾਂ ਵਿੱਚ ਕੇਆਰਕੇ ਨੇ ਕਮੀਆਂ ਨਾਂ ਗਿਣਾਇਆਂ ਹੋਣ ਪਰ ਇਸ ਵਾਰ ਕੇਆਰਕੇ ਨੂੰ ਅਭਿਸ਼ੇਕ ਬੱਚਨ ਦੇ ਟਵੀਟ 'ਤੇ ਕਮੈਂਟ ਕਰਨਾ ਭਾਰੀ ਪੈ ਗਿਆ ਹੈ।

Image Source: GOOGLE

ਅਭਿਸ਼ੇਕ ਬੱਚਨ ਦੇ ਟਵੀਟ 'ਤੇ ਮਜ਼ਾਕ ਉਡਾਉਂਣ ਨੂੰ ਲੈ ਉਹ ਕਾਫੀ ਭੜਕ ਗਏ ਸਨ। ਅਭਿਸ਼ੇਕ ਬੱਚਨ ਨੇ ਕੇਆਰਕੇ ਨੂੰ ਅਜਿਹਾ ਜਵਾਬ ਦਿੱਤਾ ਕਿ ਕੇਆਰਕੇ ਦੀ ਬੋਲਤੀ ਹੀ ਬੰਦ ਹੋ ਗਈ। ਸੋਸ਼ਲ ਮੀਡੀਆ ਯੂਜ਼ਰਸ ਵੀ ਉਨ੍ਹਾਂ ਦੇ ਜਵਾਬ ਦੀ ਖੂਬ ਤਾਰੀਫ ਕਰ ਰਹੇ ਹਨ। ਦੂਜੇ ਪਾਸੇ ਕੇਆਰਕੇ ਆਪਣਾ ਬਚਾਅ ਕਰਦੇ ਰਹੇ।

Image Source: twitter

ਦਰਅਸਲ ਅਭਿਸ਼ੇਕ ਬੱਚਨ ਨੇ ਸ਼ਨੀਵਾਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਫਿਲਮ 'ਵਾਸ਼ੀ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਟੋਵੀਨੋ ਥਾਮਸ ਅਤੇ ਕੀਰਤੀ ਸੁਰੇਸ਼ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਫਿਲਮ ਨੂੰ 'ਮਲਿਆਲਮ ਫ਼ਿਲਮ ਇੰਡਸਟਰੀ ਤੋਂ ਆਉਣ ਵਾਲੀ ਇੱਕ ਹੋਰ ਸ਼ਾਨਦਾਰ ਫ਼ਿਲਮ' ਕਿਹਾ। ਉਨ੍ਹਾਂ ਦੇ ਇਸ ਟਵੀਟ 'ਤੇ ਕੇਆਰਕੇ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ, 'ਭਰਾ, ਕਦੇ-ਕਦੇ ਤੁਸੀਂ ਬਾਲੀਵੁੱਡ ਦੇ ਲੋਕ ਵੀ ਸ਼ਾਨਦਾਰ ਫ਼ਿਲਮ ਬਣਾ ਲਓ!'

ਹੋਰ ਪੜ੍ਹੋ : ਫਰਹਾਨ ਸ਼ਿਬਾਨੀ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਯੂਜ਼ਰਸ ਨੇ ਕਿਹਾ, ਅਸੀਂ ਤੁਹਾਨੂੰ ਵਿਆਹ ਦੀ ਵਧਾਈ ਦਇਏ ਜਾਂ ਪ੍ਰੈਗਨੈਂਸੀ ਦੀ?

ਅਭਿਸ਼ੇਕ ਬੱਚਨ ਨੂੰ ਕੇਆਰਕੇ ਦੀ ਇਹ ਗੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਕਰਾਰਾ ਜਵਾਬ ਦਿੰਦੇ ਹੋਏ ਕਮਲ ਆਰ ਖਾਨ ਨੂੰ ਉਨ੍ਹਾਂ ਦੀ ਹੀ ਫ਼ਿਲਮ 'ਦੇਸ਼ਦ੍ਰੋਹੀ' ਦੀ ਯਾਦ ਦਿਵਾ ਦਿੱਤੀ।ਕੇਆਰਕੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ, 'ਕੋਸ਼ਿਸ਼ ਕਰਾਂਗੇ' ਤੁਸੀਂ ਵੀ ਤਾਂ ਬਣਾਈ ਸੀ ਨਾਂ...ਦੇਸ਼ਦ੍ਰੋਹੀ।

Image Source: GOOGLE

ਸੋਸ਼ਲ ਮੀਡੀਆ ਯੂਜ਼ਰਸ ਵੀ ਅਭਿਸ਼ੇਕ ਦੇ ਇਸ ਜਵਾਬ ਤੋਂ ਕਾਫੀ ਖੁਸ਼ ਹੋਏ ਅਤੇ ਇਸ ਜਵਾਬ ਲਈ ਅਭਿਸ਼ੇਕ ਦੀ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਾਲ 2008 'ਚ ਕਮਾਲ ਆਰ ਖਾਨ ਦੀ ਫਿਲਮ 'ਦੇਸ਼ਦ੍ਰੋਹੀ' ਸੁਪਰਫਲਾਪ ਰਹੀ ਸੀ, ਇੱਥੋਂ ਤੱਕ ਕਿ ਦਰਸ਼ਕਾਂ ਨੇ ਇਸ ਨੂੰ ਸਭ ਤੋਂ ਖ਼ਰਾਬ ਫ਼ਿਲਮ ਕਰਾਰ ਦਿੱਤਾ ਸੀ।

You may also like