Itna Pyaar Karunga: ਬੱਬੂ ਮਾਨ ਦੇ ਨਵੇਂ ਗੀਤ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

Written by  Pushp Raj   |  May 21st 2022 03:26 PM  |  Updated: May 21st 2022 03:26 PM

Itna Pyaar Karunga: ਬੱਬੂ ਮਾਨ ਦੇ ਨਵੇਂ ਗੀਤ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਪੰਜਾਬ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਵੱਧ ਸਨਮਾਨਿਤ ਨਾਮਾਂ ਵਿੱਚੋਂ ਇੱਕ ਹੈ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਇੱਕ ਵਾਰ ਮੁੜ ਆਪਣੇ ਫੈਨਜ਼ ਲਈ ਸਰਪ੍ਰਾ੍ਈਜ਼ ਲੈ ਕੇ ਆ ਰਹੇ ਹਨ। ਬੱਬੂ ਮਾਨ ਜਲਦ ਬਹੀ ਆਪਣਾ ਇੱਕ ਹੋਰ ਨਵਾਂ ਗੀਤ 'ਇਤਨਾ ਪਿਆਰ ਕਰੁੰਗਾ' ਲੈ ਕੇ ਆ ਰਹੇ ਹਨ। ਇਸ ਵਿੱਚ ਉਨ੍ਹਾਂ ਦੇ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆਵੇਗੀ। ਹੁਣ ਬੱਬੂ ਮਾਨ ਨੇ ਆਪਣੇ ਇਸ ਗੀਤ ਦੀ ਰਿਲੀਜ਼ ਡੇਟ ਦੱਸੀ ਹੈ।

Image Source: Instagram

ਬੱਬੂ ਮਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਵਿ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਨਵੇਂ ਗੀਤ 'ਇਤਨਾ ਪਿਆਰ ਕਰੁੰਗਾ' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੱਬੂ ਮਾਨ ਨੇ ਆਪਣੇ ਇਸ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। ਇਸ ਪੋਸਟਰ ਵਿੱਚ ਬੱਬੂ ਮਾਨ ਸ਼ਿਪਰਾ ਗੋਇਲ ਦੇ ਨਾਲ ਇੱਕ ਖਿੜਕੀ 'ਚ ਖੜੇ ਨਜ਼ਰ ਆ ਰਹੇ ਹਨ।

ਬੱਬੂ ਮਾਨ ਨੇ ਇੰਸਟਾਗ੍ਰਾਮ ਉੱਤੇ ਗੀਤ ਦਾ ਮੁੜ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਇਸ ਉੱਤੇ ਗੀਤ ਦੀ ਰਿਲੀਜ਼ ਡੇਟ ਵਿਖਾਈ ਦੇ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ, " ਜਲਦ ਹੀ ਆ ਰਿਹਾ ਹੈ ਨਵਾਂ ਗੀਤ, Itna Pyaar Karunga Releasing on 25th may"

Image Source: Instagram

ਬੱਬੂ ਮਾਨ ਨੇ ਆਪਣੀ ਇਸ ਪੋਸਟ ਨੂੰ ਆਪਣੇ ਗੀਤ ਦੀ ਪੂਰੀ ਟੀਮ ਅਤੇ ਅਦਾਕਾਰਾ ਸ਼ਿਪਰਾ ਗੋਇਲ ਨੂੰ ਵੀ ਟੈਗ ਕੀਤਾ ਹੈ। ਸ਼ਿਪਰਾ ਗੋਇਲ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਗੀਤ ਦੀ ਰਿਲੀਜ਼ ਡੇਟ ਨਵੇਂ ਪੋਸਟਰ ਨਾਲ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਬੱਬੂ ਮਾਨ ਵੱਲੋਂ ਉਨ੍ਹਾਂ ਦੇ ਨਵੇਂ ਪ੍ਰੋਜੈਕਟਸ ਦਾ ਐਲਾਨ ਉਨ੍ਹਾਂ ਦੇ ਫੈਨਜ਼ ਨੂੰ ਉਤਸ਼ਾਹਿਤ ਕਰ ਦਿੰਦਾ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਨਵੇਂ ਗੀਤਾਂ ਤੇ ਪ੍ਰੋਜੈਕਟਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੁੰਦੇ ਹਨ। ਹੁਣ ਜਦੋਂ ਬੱਬੂ ਮਾਨ ਨੇ ਜਲਦ ਹੀ ਨਵੇਂ ਗੀਤ ਦਾ ਐਲਾਨ ਕੀਤਾ ਹੈ ਤਾਂ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਦੀ ਪੋਸਟ ਉੱਤੇ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਬੱਬੂ ਮਾਨ ਵੱਲੋਂ ਸ਼ੇਅਰ ਕੀਤੇ ਗਏ ਗੀਤ ਦਾ ਸਿਰਲੇਖ 'ਇਤਨਾ ਪਿਆਰ ਕਰੁੰਗਾ' ਹੈ। ਬਲਯੂ ਬੀਟ ਸਟੂਡੀਓਜ਼ ਦੇ ਲੇਬਲ ਹੇਠ ਜਲਦੀ ਹੀ ਇਹ ਗੀਤ ਰਿਲੀਜ਼ ਹੋਵੇਗਾ। ਇਸ ਗੀਤ ਦੇ ਬੋਲ ਕੁਨਾਲ ਵਰਮਾ ਦੇ ਹਨ। ਗੀਤ ਦਾ ਸੰਗੀਤ ਅਭਿਜੀਤ ਵਾਘਾਨੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸ਼ਿਪਰਾ ਗੋਇਲ ਵੱਲੋਂਸੰਗੀਤਬੱਧ ਕੀਤਾ ਗਿਆ ਹੈ।

Image Source: Instagram

ਹੋਰ ਪੜ੍ਹੋ : Sunil Gavaskar Controversy: ਹੇਟਮਾਇਰ ਦੀ ਪਤਨੀ 'ਤੇ ਕਮੈਂਟ ਕਰ ਵਿਵਾਦਾਂ 'ਚ ਘਿਰੇ ਸੁਨੀਲ ਗਵਾਸਕਰ, ਕਮੈਂਟਰੀ ਤੋਂ ਹਟਾਉਣ ਦੀ ਹੋ ਰਹੀ ਮੰਗ

ਇਸ ਤੋਂ ਇਲਾਵਾ, ਇਤਨਾ ਪਿਆਰ ਕਰੁੰਗਾ ਵੀਡੀਓ ਦਾ ਨਿਰਦੇਸ਼ਨ ਆਰ ਸਵਾਮੀ ਵੱਲੋਂ ਕੀਤਾ ਗਿਆ ਹੈ। ਸ਼ਿਪਰਾ ਅਤੇ ਬੱਬੂ ਦੀ ਗੱਲ ਕਰੀਏ ਤਾਂ ਉਹ ਮਨੋਰੰਜਨ ਉਦਯੋਗ ਲਈ ਸੱਚਮੁੱਚ ਇੱਕ ਵਰਦਾਨ ਹਨ। ਇੰਨਾ ਹੀ ਨਹੀਂ, ਇਸ ਜੋੜੀ ਨੇ ਸੰਗੀਤ ਉਦਯੋਗ ਵਿੱਚ ਵਿਅਕਤੀਗਤ ਤੌਰ 'ਤੇ ਵੱਡੀ ਗਿਣਤੀ ਵਿੱਚ ਹਿੱਟ ਟਰੈਕ ਦਿੱਤੇ ਹਨ ਅਤੇ ਹਮੇਸ਼ਾ ਹਰ ਵਾਰ ਕੁਝ ਖਾਸ ਲਿਆਉਣ ਵਿੱਚ ਕਾਮਯਾਬ ਰਹੇ ਹਨ। ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਸਕਦੇ ਸਨ, ਅਤੇ ਕਾਮਨਾ ਕਰਦੇ ਸਨ ਕਿ ਮੇਕਰਸ ਇਸ ਗੀਤ ਨੂੰ ਜਲਦ ਤੋਂ ਜਲਦ ਰਿਲੀਜ਼ ਕਰ ਦੇਣ।

 

View this post on Instagram

 

A post shared by Babbu Maan (@babbumaaninsta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network