Sunil Gavaskar Controversy: ਹੇਟਮਾਇਰ ਦੀ ਪਤਨੀ 'ਤੇ ਕਮੈਂਟ ਕਰ ਵਿਵਾਦਾਂ 'ਚ ਘਿਰੇ ਸੁਨੀਲ ਗਵਾਸਕਰ, ਕਮੈਂਟਰੀ ਤੋਂ ਹਟਾਉਣ ਦੀ ਹੋ ਰਹੀ ਮੰਗ

Written by  Pushp Raj   |  May 21st 2022 02:01 PM  |  Updated: May 21st 2022 02:01 PM

Sunil Gavaskar Controversy: ਹੇਟਮਾਇਰ ਦੀ ਪਤਨੀ 'ਤੇ ਕਮੈਂਟ ਕਰ ਵਿਵਾਦਾਂ 'ਚ ਘਿਰੇ ਸੁਨੀਲ ਗਵਾਸਕਰ, ਕਮੈਂਟਰੀ ਤੋਂ ਹਟਾਉਣ ਦੀ ਹੋ ਰਹੀ ਮੰਗ

ਭਾਰਤ ਦੇ ਦਿੱਗਜ ਕ੍ਰਿਕਟਰ ਅਤੇ ਕੁਮੈਂਟੇਟਰ ਸੁਨੀਲ ਗਾਵਸਕਰ ਆਪਣੀ ਇੱਕ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮੁੜ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਵਾਰ ਗਾਵਸਕਰ ਨੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਦੀ ਪਤਨੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਕਮੈਂਟਰੀ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਆ ਚੁੱਕੇ ਹਨ।

Image Source: Instagram

ਆਖਿਰ ਕੀ ਹੈ ਪੂਰਾ ਮਾਮਲਾ

IPL 'ਚ ਰਾਜਸਥਾਨ ਰਾਇਲਸ ਲਈ ਖੇਡਣ ਵਾਲੇ ਕੈਰੇਬੀਅਨ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਹਾਲ ਹੀ 'ਚ ਪਿਤਾ ਬਣੇ ਹਨ। ਪਿਤਾ ਬਣਦੇ ਸਮੇਂ, ਉਸਨੇ ਆਪਣੀ ਪਤਨੀ ਨਾਲ ਰਹਿਣ ਲਈ ਕੁਝ ਦਿਨਾਂ ਦੀ ਛੁੱਟੀ ਵੀ ਲਈ ਅਤੇ ਆਪਣੇ ਦੇਸ਼ ਵੈਸਟਇੰਡੀਜ਼ ਚਲਾ ਗਿਆ। ਪਿਤਾ ਬਣਨ ਤੋਂ ਬਾਅਦ, ਹੇਟਮਾਇਰ ਨੇ ਆਪਣੇ ਬੱਚੇ ਨਾਲ ਇੱਕ ਛੋਟਾ ਵੀਡੀਓ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ। ਪਿਤਾ ਬਣਨ ਤੋਂ ਬਾਅਦ, ਹੇਟਮਾਇਰ ਫਿਰ ਤੋਂ ਆਪਣੀ ਟੀਮ ਨਾਲ ਚੇਨਈ ਦੇ ਖਿਲਾਫ ਮੈਚ ਖੇਡਿਆ।

Image Source: Instagram

ਚੇਨਈ ਦੇ ਖਿਲਾਫ ਜਦੋਂ ਹੇਟਮਾਇਰ ਬੱਲੇਬਾਜ਼ੀ ਕਰਨ ਆਏ ਤਾਂ ਇੰਗਲਿਸ਼ ਵਿੱਚ ਕੁਮੈਂਟਰੀ ਕਰ ਰਹੇ ਸੁਨੀਲ ਗਾਵਸਕਰ ਨੇ ਕਿਹਾ ਕਿ ਹੇਟਮਾਇਰ ਦੀ ਪਤਨੀ ਦੀ ਡਿਲੀਵਰੀ ਹੋ ਚੁੱਕੀ ਹੈ, ਹੁਣ ਦੇਖਣਾ ਹੋਵੇਗਾ ਕਿ ਉਹ ਡਿਲੀਵਰੀ ਕਰ ਪਾਉਂਦੇ ਹਨ ਜਾਂ ਨਹੀਂ। ਇਹ ਗੱਲ ਉਸ ਦੇ ਪਿਤਾ ਬਣਨ ਨਾਲ ਜੁੜੀ ਸੀ। ਹੁਣ ਇਸ ਟਿੱਪਣੀ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ ਅਤੇ ਗਾਵਸਕਰ ਨੂੰ ਕਮੈਂਟਰੀ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਅਨੁਸ਼ਕਾ ਅਤੇ ਵਿਰਾਟ 'ਤੇ ਵੀ ਵਿਵਾਦਿਤ ਕਮੈਂਟ ਕਰਕੇ ਵੀ ਫਸ ਚੁੱਕੇ ਨੇ ਗਵਾਸਕਰ

ਸੁਨੀਲ ਗਾਵਸਕਰ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ 'ਤੇ ਵੀ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ, ਜਿਸ 'ਤੇ ਕਾਫੀ ਹੰਗਾਮਾ ਹੋਇਆ ਸੀ। ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਤੋਂ ਬਾਅਦ ਲੌਕਡਾਊਨ ਦੇ ਸਮੇਂ ਭਾਰਤੀ ਖਿਡਾਰੀ ਆਪਣੇ ਘਰਾਂ 'ਚ ਕੈਦ ਸਨ। ਇਸ ਦੌਰਾਨ ਵਿਰਾਟ ਅਤੇ ਅਨੁਸ਼ਕਾ ਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਅਨੁਸ਼ਕਾ ਗੇਂਦਬਾਜ਼ੀ ਕਰ ਰਹੀ ਸੀ।

Image Source: Instagram

ਹੋਰ ਪੜ੍ਹੋ : ਜਾਣੋਂ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗਾ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਟ੍ਰੇਲਰ

ਇਸ ਤੋਂ ਬਾਅਦ ਜਦੋਂ ਵਿਰਾਟ ਮੈਦਾਨ 'ਚ ਬੱਲੇਬਾਜ਼ੀ ਕਰਨ ਆਏ ਤਾਂ ਗਾਵਸਕਰ ਨੇ ਕਿਹਾ ਸੀ ਕਿ ਲਾਕਡਾਊਨ 'ਚ ਵਿਰਾਟ ਅਨੁਸ਼ਕਾ ਦੀਆਂ ਗੇਂਦਾਂ 'ਤੇ ਅਭਿਆਸ ਕਰ ਰਹੇ ਸਨ। ਉਨ੍ਹਾਂ ਦੀ ਇਸ ਟਿੱਪਣੀ 'ਤੇ ਕਾਫੀ ਬਹਿਸ ਵੀ ਹੋਈ ਸੀ। ਉਸ ਸਮੇਂ ਵੀ ਸੁਨੀਲ ਗਵਾਸਕਰ ਨੂੰ ਬੂਰੀ ਤਰ੍ਹਾਂ ਟ੍ਰੋਲ ਹੋਣਾ ਪਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network