
ਨੀਰੂ ਬਾਜਵਾ (Neeru Bajwa) ਆਪਣੀ ਫ਼ਿਲਮ ‘ਕੋਕਾ’ ਨੂੰ ਲੈ ਕੇ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਹੀ ਹੈ । ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਕੀਤੀ ਸੀ । ਪਰ ਬਾਲੀਵੁੱਡ ‘ਚ ਉਸ ਦਾ ਤਜ਼ਰਬਾ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ । ਜਿਸ ਕਾਰਨ ਉਸ ਨੇ ਬਾਲੀਵੁੱਡ ਤੋਂ ਹਮੇਸ਼ਾ ਦੇ ਲਈ ਕਿਨਾਰਾ ਕਰ ਲਿਆ ਸੀ । ਪਰ ਅੱਜ ਕੱਲ੍ਹ ਉਹ ਪੰਜਾਬੀ ਫ਼ਿਲਮਾਂ ‘ਚ ਹੀ ਜ਼ਿਆਦਾ ਨਜ਼ਰ ਆਉਂਦੀ ਹੈ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਨੀਰੂ ਬਾਜਵਾ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਸ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ ਕਿ ਉਹ ਕਿਸ ਤਰ੍ਹਾਂ ਦੀ ਲਗਜ਼ਰੀ ਲਾਈਫ ਜਿਉਂਦੀ ਹੈ ।ਨੀਰੂ ਬਾਜਵਾ ਦਾ ਕੈਨੇਡਾ ਦੇ ਨਾਲ ਨਾਲ ਨਾਲ ਭਾਰਤ ‘ਚ ਵੀ ਆਲੀਸ਼ਾਨ ਮਕਾਨ ਹੈ । ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਬੇਟੀਆਂ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ
ਇਸ ਤੋਂ ਇਲਾਵਾ ਨੀਰੂ ਬਾਜਵਾ ਨੂੰ ਗੱਡੀਆਂ ਦਾ ਵੀ ਬਹੁਤ ਸ਼ੌਂਕ ਹੈ । ਉਸ ਦੇ ਕੋਲ ਕਈ ਲਗਜ਼ਰੀ ਗੱਡੀਆਂ ਵੀ ਹਨ । ਜਿਸ ‘ਚ ਮਰਸੀਡੀਜ਼, ਬੀ.ਐੱਮ.ਡਬਲਿਊ, ਰੇਂਜ ਰੋਵਰ ਸਣੇ ਕਈ ਗੱਡੀਆਂ ਸ਼ਾਮਿਲ ਹਨ ।੨੦੧੫ ‘ਚ ਨੀਰੂ ਬਾਜਵਾ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਉਸ ਦੀਆਂ ਤਿੰਨ ਧੀਆਂ ਹਨ ।

ਨੀਰੂ ਬਾਜਵਾ ਦੀ ਕਮਾਈ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦੀ ਨੈੱਟਵਰਥ 15 ਤੋਂ 20 ਮਿਲੀਅਨ ਤੱਕ ਹੈ । ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਜਿਸ ਦੇ ਬਾਰੇ ਕਾਫੀ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ । ਫ਼ਿਲਹਾਲ ਉਹ ਜਿੱਥੇ ਫ਼ਿਲਮ ‘ਕੋਕਾ’ ਨੂੰ ਲੈ ਕੇ ਐਕਸਾਈਟਡ ਹੈ, ਉੱਥੇ ਹੀ ਜਲਦ ਹੀ ਉਹ ਫ਼ਿਲਮ ਕਲੀ ਜੋਟਾ ‘ਚ ਸਤਿੰਦਰ ਸਰਤਾਜ ਦੇ ਨਾਲ ਵੀ ਦਿਖਾਈ ਦੇਵੇਗੀ ।
View this post on Instagram