ਹਸਪਤਾਲ ਤੋਂ ਆਲੀਆ ਭੱਟ ਦਾ ਆਪਣੀ ਬੇਟੀ ਦੇ ਨਾਲ ਵਾਇਰਲ ਹੋ ਰਹੇ ਵੀਡੀਓ ਦਾ ਜਾਣੋ ਕੀ ਹੈ ਸੱਚ!

written by Lajwinder kaur | November 09, 2022 06:11pm

Alia Bhatt Viral Video: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਬੇਟੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਆਲੀਆ ਭੱਟ ਨੇ ਲੰਘੇ ਐਤਵਾਰ ਨੂੰ ਬੱਚੀ ਨੂੰ ਜਨਮ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਹਰ ਕੋਈ ਕਪੂਰ ਪਰਿਵਾਰ ਦੇ ਘਰ ਆਈ ਨੰਨ੍ਹੀ ਪਰੀ ਦੀ ਝਲਕ ਲਈ ਬੇਤਾਬ ਹੈ। ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਇੰਟਰਨੈੱਟ ਦੀ ਦੁਨੀਆ 'ਚ ਅਜਿਹੀਆਂ ਸੈਂਕੜੇ ਫਰਜ਼ੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਆਲੀਆ ਭੱਟ ਅਤੇ ਰਣਬੀਰ ਦੀ ਬੱਚੀ ਦੀਆਂ ਦੱਸੀਆਂ ਜਾ ਰਹੀਆਂ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ‘Positive Vibes’ ਵਾਲਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ranbir kapoor and alia bhatt image source: instagram

ਜੀ ਹਾਂ, ਕੁਝ ਯੂਜ਼ਰਸ ਨੇ ਫਰਜ਼ੀ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰ ਦਿੱਤੀਆਂ ਹਨ ਅਤੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਆਲੀਆ ਅਤੇ ਰਣਬੀਰ ਦੀ ਬੇਟੀ ਦੀ ਪਹਿਲੀ ਝਲਕ ਹੈ। ਜਦਕਿ ਸੱਚਾਈ ਇਹ ਹੈ ਕਿ ਅਜੇ ਤੱਕ ਕਪੂਰ ਪਰਿਵਾਰ ਜਾਂ ਭੱਟ ਪਰਿਵਾਰ ਜਾਂ ਉਨ੍ਹਾਂ ਨਾਲ ਜੁੜੇ ਕਿਸੇ ਵੀ ਮੈਂਬਰ ਵੱਲੋਂ ਛੋਟੀ ਬੇਟੀ ਦੀ ਕੋਈ ਤਸਵੀਰ ਜਨਤਕ ਨਹੀਂ ਕੀਤੀ ਗਈ ਹੈ।

alia bhatt at hospital image source: instagram

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਫੋਟੋਸ਼ਾਪ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਹਸਪਤਾਲ ਦਾ ਹੈ, ਜਿਸ ‘ਚ ਆਲੀਆ ਆਪਣੀ ਧੀ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੀ ਹੈ। ਜਦਕਿ ਇਹ ਵੀਡੀਓ ਵੀ ਫਰਜ਼ੀ ਹੈ।

ਇੱਥੇ ਦੱਸਣਯੋਗ ਹੈ ਕਿ ਬੇਟੀ ਦੇ ਜਨਮ ਤੋਂ ਬਾਅਦ ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਸਿਰਫ ਇੱਕ ਪੋਸਟ ਸ਼ੇਅਰ ਕੀਤੀ ਸੀ। ਜਦਕਿ ਰਣਬੀਰ ਕਪੂਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਹੀਂ ਹਨ। ਆਲੀਆ ਨੇ ਪ੍ਰਸ਼ੰਸਕਾਂ ਨਾਲ ਆਪਣੀ ਧੀ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕਰਦੇ ਹੋਏ ਸ਼ੇਰਾਂ ਦੇ ਪਰਿਵਾਰ ਵਾਲੀ ਇੱਕ ਤਸਵੀਰ ਸਾਂਝੀ ਕੀਤੀ ਸੀ।

alia bhatt become mummy image source: instagram

ਦੱਸ ਦਈਏ ਰਣਬੀਰ ਅਤੇ ਆਲੀਆ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਜੂਨ ਮਹੀਨੇ 'ਚ ਦੋਹਾਂ ਨੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਦੋਹਾਂ ਦੀ ਇਹ ਜੋੜੀ ਹਾਲ ਹੀ 'ਚ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਉਪਲਬਧ ਹੈ।

 

 

View this post on Instagram

 

A post shared by FilmyXpress (@filmyxpress)

You may also like