‘ਲਾਈਏ ਜੇ ਯਾਰੀਆਂ’ ਸਣੇ ਕਈ ਹਿੱਟ ਫ਼ਿਲਮਾਂ ਅਤੇ ਗੀਤਾਂ ‘ਚ ਕੰਮ ਕਰ ਚੁੱਕੀ ਹੈ ਅਦਾਕਾਰਾ ਰੂਪੀ ਗਿੱਲ, ਫ਼ਿਲਮਾਂ ਨਹੀਂ ਬਲਕਿ ਇਸ ਖੇਤਰ ‘ਚ ਕਰਨਾ ਚਾਹੁੰਦੀ ਸੀ ਕੰਮ

Written by  Shaminder   |  June 09th 2020 02:21 PM  |  Updated: June 09th 2020 02:21 PM

‘ਲਾਈਏ ਜੇ ਯਾਰੀਆਂ’ ਸਣੇ ਕਈ ਹਿੱਟ ਫ਼ਿਲਮਾਂ ਅਤੇ ਗੀਤਾਂ ‘ਚ ਕੰਮ ਕਰ ਚੁੱਕੀ ਹੈ ਅਦਾਕਾਰਾ ਰੂਪੀ ਗਿੱਲ, ਫ਼ਿਲਮਾਂ ਨਹੀਂ ਬਲਕਿ ਇਸ ਖੇਤਰ ‘ਚ ਕਰਨਾ ਚਾਹੁੰਦੀ ਸੀ ਕੰਮ

ਰੂਪੀ ਗਿੱਲ ‘ਲਾਈਏ ਜੇ ਯਾਰੀਆਂ’ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਰੂਪੀ ਗਿੱਲ ਅੱਜ ਪੰਜਾਬੀ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਦੱਸਾਂਗੇ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ । ਰੂਪੀ ਗਿੱਲ ਵਿਦੇਸ਼ ਦੀ ਜੰਮਪਲ ਹੈ ਅਤੇ ਐਕਟਿੰਗ ਦੇ ਖੇਤਰ ‘ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ ।

https://www.instagram.com/p/B5wXQqRHZx1/

ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ । ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ ‘ਤੇ ਕਰਨਾ ਪਸੰਦ ਕਰਦੇ ਸਨ । ਪਰ ਉਸ ਦਾ ਇਹ ਸ਼ੌਂਕ ਉਸ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਰੂਪੀ ਨੇ ਕਦੇ ਸੁਫ਼ਨੇ ਵਿੱਚ ਵੀ ਸੋਚਿਆ ਨਹੀਂ ਸੀ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੂਪੀ ਗਿੱਲ ਦਾ ਇਹ ਸ਼ੌਂਕ ਕਿਵੇਂ ਉਸ ਦਾ ਪ੍ਰੋਫੈਸ਼ਨ ਬਣ ਗਿਆ ਅਤੇ ਉਹ ਅਸਲ ‘ਚ ਬਣਨਾ ਕੀ ਚਾਹੁੰਦੀ ਸੀ । ਦਰਅਸਲ ਰੂਪੀ ਗਿੱਲ ਦਾ ਸੁਫ਼ਨਾ ਇੱਕ ਪੁਲਿਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਫੀਲਡ ‘ਚ ਹੀ ਅੱਗੇ ਵੱਧਣਾ ਚਾਹੁੰਦੀ ਸੀ,ਪਰ ਕਿਸਮਤ ਉਸ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ ।

ਬਹੁਤ ਹੀ ਜਲਦ ਉਹ ਇੱਕ ਪ੍ਰਸਿੱਧ ਅਦਾਕਾਰਾ ਬਣ ਗਈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ ‘ਤਾਰਿਆਂ ਦੇ ਦੇਸ’ ‘ਚ ਮਾਡਲਿੰਗ ਤੋਂ ਕੀਤੀ ਸੀ । ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ । ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ ‘ਤੇ ਵਿਸ਼ਵਾਸ ਜਤਾਇਆ ਸੀ ਅਤੇ ਉਸ ਨੂੰ ਇਸ ਗੀਤ ‘ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ ।

https://www.instagram.com/p/B0kkJPrnevh/

ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਪੰਜਾਬੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਰੂਪੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਡਿਮਾਂਡ ਵੱਧਦੀ ਗਈ ਅਤੇ ਉਹ ਕਈ ਗੀਤਾਂ ‘ਚ ਨਜ਼ਰ ਆਈ ।

https://www.instagram.com/p/ByCqQiEn7OR/

ਭਾਵੇਂ ਉਹ ਗੁਰਨਾਮ ਭੁੱਲਰ ਦਾ ਡਾਇਮੰਡ ਗੀਤ ਹੋਵੇ,ਮਨਕਿਰਤ ਔਲਖ ਦਾ ਗੀਤ ਕਮਲੀ ਹੋਵੇ ਜਾਂ ਫ਼ਿਰ ਹੋਰ ਕੋਈ ਗੀਤ ਹਰ ਗਾਣੇ ‘ਚ ਰੂਪੀ ਆਪਣੇ ਜਲਵੇ ਬਿਖੇਰਦੀ ਵਿਖਾਈ ਦਿੱਤੀ । ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਰੋਲ ਉਸ ਦੇ ਝੋਲੀ ਪੈਣ ਲੱਗ ਪਏ ਅਤੇ ਉਸ ਨੂੰ ਮੌਕਾ ਮਿਲਿਆ ਫ਼ਿਲਮ ਵੱਡਾ ਕਲਾਕਾਰ ‘ਚ ਕੰਮ ਕਰਨ ਦਾ । ਇਸ ‘ਚ ਉਨ੍ਹਾਂ ਦੇ ਨਾਲ ਅਲਫਾਜ਼ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network