Advertisment

ਇਸ ਕਰਕੇ ਪਾਲੀਵੁੱਡ ਦੀਆਂ ਫ਼ਿਲਮਾਂ ਕਰਨ ਤੋਂ ਕਤਰਾਉਂਦੀ ਹੈ ਅਦਾਕਾਰਾ ਕਵਿਤਾ ਕੌਸ਼ਿਕ, ਇਸ ਫ਼ਿਲਮ ਤੋਂ ਬਾਅਦ ਕੀਤੀ ਤੌਬਾ

author-image
By Shaminder
New Update
ਇਸ ਕਰਕੇ ਪਾਲੀਵੁੱਡ ਦੀਆਂ ਫ਼ਿਲਮਾਂ ਕਰਨ ਤੋਂ ਕਤਰਾਉਂਦੀ ਹੈ ਅਦਾਕਾਰਾ ਕਵਿਤਾ ਕੌਸ਼ਿਕ, ਇਸ ਫ਼ਿਲਮ ਤੋਂ ਬਾਅਦ ਕੀਤੀ ਤੌਬਾ
Advertisment
ਅਦਾਕਾਰਾ  ਕਵਿਤਾ ਕੌਸ਼ਿਕ ਦਾ ਜਨਮ 1981 ‘ਚ ਹੋਇਆ ਸੀ । ਉਨ੍ਹਾਂ ਨੇ ਫਿਲਾਸਫੀ ‘ਚ ਗ੍ਰੈਜੁਏਸ਼ਨ ਹਾਸਲ ਕੀਤੀ ਸੀ । ਉਨ੍ਹਾਂ ਦਾ ਨਾਂਅ ਕਰਣਵੀਰ ਗਰੋਵਰ ਅਤੇ ਨਵਾਬ ਸ਼ਾਹ ਦੇ ਨਾਲ ਜੁੜ ਚੁੱਕਿਆ ਹੈ । 27 ਜਨਵਰੀ 2017 ਨੂੰ ਉਨ੍ਹਾਂ ਦਾ ਵਿਆਹ ਰੌਨਿਤ ਬਿਸਵਾਸ ਦੇ ਨਾਲ ਹੋਇਆ ਹੈ ।ਕਵਿਤਾ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ‘ਚ ਉਹ ਐਂਕਰ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਐਂਕਰਿੰਗ ਆਪਣੇ ਕਾਲਜ ਦੇ ਸਮੇਂ ਤੋਂ ਹੀ ਸ਼ੁਰੂ ਕਰ ਦਿੱਤੀ ਸੀ । ਹੋਰ ਵੇਖੋ:ਕੁਝ ਇਸ ਅੰਦਾਜ਼ ਵਿੱਚ ਹੋਇਆ ਸੀ ਕਵਿਤਾ ਕੌਸ਼ਿਕ ਦਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ
Advertisment
https://www.instagram.com/p/B80RVlSF7OC/ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਸਨ, ਪਰ ਓਹਨੀਂ ਦਿਨੀਂ ਏਕਤਾ ਕਪੂਰ ਦੇ ਇੱਕ ਸੀਰੀਅਲ ਦੀ ਸ਼ੂਟਿੰਗ ਦਿੱਲੀ ‘ਚ ਚੱਲ ਰਹੀ ਸੀ ।ਜਿਸ ਨੂੰ ਵੇਖਣ ਲਈ ਉਨ੍ਹਾਂ ਦੀ ਇੱਕ ਸਹੇਲੀ ਕਵਿਤਾ ਨੂੰ ਆਪਣੇ ਨਾਲ ਲੈ ਗਈ ।ਕਵਿਤਾ ਨੇ ਵੀ ਉੱਥੇ ਆਡੀਸ਼ਨ ਦਿੱਤਾ ਅਤੇ ਇੱਕ ਸੀਰੀਅਲ ਲਈ ਉਨ੍ਹਾਂ ਦੀ ਸਿਲੈਕਸ਼ਨ ਹੋ ਗਈ । ਇਸ ਸੀਰੀਅਲ ਦਾ ਨਾਂਅ ਸੀ ‘ਕੁੰਟੁਬ’, ਇਸ ਤੋ ਬਾਅਦ ਕਵਿਤਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਸੀਰੀਅਲਾਂ ‘ਚ ਕੰਮ ਕੀਤਾ । https://www.instagram.com/p/B8Idm8fFrTS/ ਇਸ ਦੇ ਨਾਲ ਹੀ ਉਹ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆਏ ਸਨ ।ਉਨ੍ਹਾਂ ਦੇ ਸੀਰੀਅਲ ਐੱਫ ਆਈ ਆਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ,ਇਸ ਸੀਰੀਅਲ ‘ਚ ਉਨ੍ਹਾਂ ਨੇ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਇਆ ਸੀ ।ਦੱਸਿਆ ਇਹ ਵੀ ਜਾਂਦਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ’ ‘ਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਇਹ ਕਿਰਦਾਰ ਵੀ ਉਨ੍ਹਾਂ ਦੇ ਇਸ ਕਿਰਦਾਰ ਤੋਂ ਹੀ ਪ੍ਰੇਰਿਤ ਸੀ । https://www.instagram.com/p/B7NmDiSlnrU/ ਇਸ ਦਾ ਖੁਲਾਸਾ ਕਵਿਤਾ ਕੌਸ਼ਿਕ ਨੇ ਇੱਕ ਇੰਟਰਵਿਊ ‘ਚ ਵੀ ਕੀਤਾ ਸੀ ।ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ । ਪਰ ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ ‘ਚ ਉਹ ਜ਼ਿਆਦਾ ਕਮਾਲ ਨਹੀਂ ਕਰ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ।ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ‘ਚ ਉਨ੍ਹਾਂ ਵੱਲੋਂ ਨਿਭਾਏ ਗਏ ਹਰਿਆਣਵੀਂ ਕੁੜੀ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ । ਉਨ੍ਹਾਂ ਨੇ ਸਾਲ 2018 ‘ਚ ਨਨਕਾਣਾ ਫ਼ਿਲਮ ‘ਚ ਵੀ ਕੰਮ ਕੀਤਾ । ਕਰਮਜੀਤ ਅਨਮੋਲ ਦੇ ਨਾਲ ਉਨ੍ਹਾਂ ਨੇ ਬੀਤੇ ਸਾਲ 2019 ‘ਚ ‘ਮਿੰਦੋ ਤਸੀਲਦਾਰਨੀ’ ‘ਚ ਕੰਮ ਕੀਤਾ ਸੀ। ਜਿਸ ‘ਚ ਕਰਮਜੀਤ ਅਨਮੋਲ ਦੇ ਨਾਲ ਉਨ੍ਹਾਂ ਜੋੜੀ ਨੂੰ ਕਾਫੀ ਪਸੰਦ ਆਈ ਸੀ । ਪਰ ਅਦਾਕਾਰਾ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ ਦੀ ਇਸ ਗੱਲ ਤੋਂ ਬੇਹੱਦ ਨਾਰਾਜ਼ ਹਨ ਕਿ ਪੰਜਾਬੀ ਫ਼ਿਲਮਾਂ ਦੀ ਸਕਰਿਪਟ ਮੇਲ ਅਦਾਕਾਰਾਂ ਨੂੰ ਧਿਆਨ ‘ਚ ਰੱਖ ਕੇ ਲਿਖੀ ਜਾਂਦੀ ਹੈ ਅਤੇ ਇਸ ‘ਚ ਮੁੱਖ ਹੀਰੋ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment