
ਗਰਮੀਆਂ 'ਚ ਚਿਹਰੇ ਦੀ ਚਮਕ ਅਕਸਰ ਫਿੱਕੀ ਪੈ ਜਾਂਦੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਆਪਣੇ ਚਿਹਰੇ ਦੀ ਸਕਿਨ ਨੂੰ ਮੁੜ ਤੋਂ ਖੂਬਸੂਰਤ ਬਣਾ ਸਕਦੇ ਹੋ। ਇਸ ਲੇਖ 'ਚ, ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੀ ਸਕਿਨ ਬਿਨਾਂ ਕਿਸੇ ਮਿਲਾਵਟੀ ਚੀਜ਼ਾਂ ਜਾ ਕੈਮੀਕਲ ਪ੍ਰੋਡਕਟਸ ਦੇ ਚਮਕਦਾਰ ਅਤੇ ਗੋਰੀ ਹੋ ਸਕਦੀ ਹੈ।

ਜੇਕਰ ਤੁਸੀਂ ਬਿਨਾਂ ਕਿਸੇ ਚੀਜ਼ ਦੇ ਇਸਤੇਮਾਲ ਦੇ ਆਪਣੇ ਫੇਸ ਸਕਿਨ ਨੂੰ ਹੈਲਦੀ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋਂ ਤਾਂ ਤੁਹਾਨੂੰ ਮਹਿਜ਼ ਨਿੱਕੀ ਜਿਹੀ ਚੀਜ਼ ਦਾ ਇਸਤੇਮਾਲ ਕਰਨਾ ਪਵੇਗਾ। ਇਹ ਹੋਰ ਕੁਝ ਹੋਰ ਨਹੀਂ ਸਗੋਂ ਤੁਹਾਡੇ ਫਰਿੱਜ ਵਿੱਚ ਰੱਖੀ ਬਰਫ਼ ਹੈ, ਜਿਸ ਦੀ ਵਰਤੋਂ ਕਰਕੇ ਤੁਸੀਂ ਆਈਸ ਫੇਸ਼ੀਅਲ ਰਾਹੀਂ ਆਪਣੇ ਚਿਹਰੇ ਨੂੰ ਚਮਕਦਾਰ ਸਕਦੇ ਹੋ।
ਜਾਣੋ ਆਈਸ ਫੇਸ਼ੀਅਲ ਦੇ ਫਾਇਦੇ
1. ਸਕਿਨ ਸਾਫ ਹੁੰਦੀ ਹੈ
ਜੇਕਰ ਤੁਸੀਂ ਕਿਤੇ ਬਾਹਰੋਂ ਆਏ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਚਿਹਰਾ ਪਹਿਲਾਂ ਨਾਲੋਂ ਡੱਲ ਲੱਗ ਰਿਹਾ ਹੈ ਤਾਂ ਤੁਸੀਂ ਫਰਿੱਜ ਵਿੱਚ ਰੱਖੀ ਬਰਫ਼ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਬਰਫ਼ ਦਾ ਇੱਕ ਟੁਕੜਾ ਲੈਣਾ ਹੈ ਅਤੇ ਇਸ ਨੂੰ ਸਾਫ ਕਪੜੇ ਵਿੱਚ ਲਪੇਟ ਕੇ ਆਪਣੇ ਚਿਹਰੇ 'ਤੇ ਹਲਕਾ ਜਿਹਾ ਰਗੜਨਾ ਹੈ।

2. ਮੂਹਾਸੇ, ਦਾਗ-ਧੱਬੇ ਅਤੇ ਟੈਨਿੰਗ ਦੀ ਸਮੱਸਿਆ ਕਰੇ ਦੂਰ
ਆਈਸ ਫੇਸ਼ੀਅਲ ਨਾਲ ਚਿਹਰੇ 'ਤੇ ਨਾਲ ਨਾ ਸਿਰਫ਼ ਚਿਹਰਾ ਸਾਫ਼ ਹੁੰਦਾ ਹੈ ਬਲਕਿ ਤੁਹਾਨੂੰ ਚਮੜੀ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਮੂਹਾਸੇ, ਦਾਗ-ਧੱਬੇ ਅਤੇ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ।
3. ਚਮੜੀ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਦੂਰ
ਆਈਸ ਫੇਸ਼ੀਅਲ ਕਰਨ ਨਾਲ ਨਾ ਸਿਰਫ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ, ਸਗੋਂ ਤੁਹਾਡੇ ਚਿਹਰੇ ਨੂੰ ਠੰਡਕ ਵੀ ਮਿਲਦੀ ਹੈ। ਜੀ ਹਾਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਚਿਹਰਾ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਗਰਮ ਹੋ ਰਿਹਾ ਹੈ ਤਾਂ ਤੁਸੀਂ ਠੰਡਕ ਪਾਉਣ ਲਈ ਚਿਹਰੇ 'ਤੇ ਆਈਸ ਫੇਸ਼ੀਅਲ ਕਰ ਸਕਦੇ ਹੋ, ਜੋ ਤੁਹਾਡੇ ਚਿਹਰੇ ਨੂੰ ਹੈਲਦੀ ਤੇ ਚਮਕਦਾਰ ਬਣਾਵੇਗਾ।

ਹੋਰ ਪੜ੍ਹੋ : ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਜਾਣੋ ਸਹੀ ਤਰੀਕਾ
4. ਅੱਖਾਂ ਦੀ ਸੋਜ਼ ਘੱਟ ਹੁੰਦੀ ਹੈ
ਲੰਬੇ ਸਮੇਂ ਤੱਕ ਲੈਪਟਾਪ 'ਤੇ ਕੰਮ ਕਰਨ ਜਾਂ ਲੰਬੇ ਸਮੇਂ ਤੱਕ ਜਾਗਣ ਨਾਲ ਅਕਸਰ ਅੱਖਾਂ ਦੇ ਹੇਠਾਂ ਸੋਜ ਹੋ ਜਾਂਦੀ ਹੈ। ਹਾਲਾਂਕਿ ਅੱਖਾਂ ਦੇ ਹੇਠਾਂ ਸੋਜ ਨੂੰ ਘੱਟ ਕਰਨ ਦੇ ਕਈ ਤਰੀਕੇ ਹਨ, ਪਰ ਇਹ ਇਸ ਸਮੱਸਿਆ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਇਸ ਸਮੱਸਿਆ 'ਚ ਆਈਸ ਫੇਸ਼ੀਅਲ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।
5. ਬਲਡ ਸਰਕੂਲੇਸ਼ਨ
ਆਈਸ ਫੇਸ਼ੀਅਲ ਕਰਨ ਨਾਲ ਚਿਹਰੇ ਉੱਤੇ ਬਲਡ ਸਰਕੂਲੇਸ਼ਨ ਠੀਕ ਹੁੰਦਾ ਹੈ। ਇਸ ਨਾਲ ਸਕਿਨ ਹੈਲਦੀ ਹੁੰਦੀ ਹੈ ਤੇ ਨੈਚੂਰਲ ਗਲੋ ਮਿਲਦਾ ਹੈ।