‘ਭਾਬੀ ਜੀ ਘਰ ਪਰ ਹੈਂ’ ਸ਼ੋਅ ਛੱਡਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਦਾ ਹੋ ਗਿਆ ਅਜਿਹਾ ਹਾਲ, ਸੜਕਾਂ ‘ਤੇ ਆਟੋ ਚਲਾਉਂਦੀ ਦਿਖੀ ਅਦਾਕਾਰਾ

written by Shaminder | December 07, 2022 05:11pm

‘ਭਾਬੀ ਜੀ ਘਰ ਪਰ ਹੈਂ’ ਸ਼ੋਅ ਛੱਡਣ ਤੋਂ ਬਾਅਦ ਸ਼ਿਲਪਾ ਸ਼ਿੰਦੇ (Shilpa Shinde) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ਿੰਦੇ ਆਟੋ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੁੜੀ ਸ਼ਿਲਪਾ ਸ਼ਿੰਦੇ ਨੂੰ ਆ ਕੇ ਪੁੱਛਦੀ ਹੈ ਕਿ ਚਲੋਗੇ, ਤਾਂ ਸ਼ਿਲਪਾ ਕਹਿੰਦੀ ਹੈ ਕਿ ਆਟੋ ਖਾਲੀ ਨਹੀਂ ਹੈ ।

shilpa shinde image

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਸੁਪਰੀਮ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਜਿਸ ਤੋਂ ਬਾਅਦ ਉਹ ਕੁੜੀ ਕਹਿੰਦੀ ਹੈ ਕਿ ਅਟੋ ਤਾਂ ਖਾਲੀ ਪਿਆ ਹੈ । ਜਿਸ ‘ਤੇ ਸ਼ਿਲਪਾ ਫਿਰ ਕਹਿੰਦੀ ਹੈ ਕਿ ਮੈਂ ਨਹੀਂ ਜਾਣਾ । ਦੱਸ ਦਈਏ ਕਿ ਸਾਲ ੨੦੦੧ 'ਚ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਿਲਪਾ ਸ਼ਿੰਦੇ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਡਾਇਲਾਗ ਡਿਲੀਵਰੀ ਨਾਲ ਅੰਗੂਰੀ ਭਾਬੀ ਦੇ ਰੂਪ 'ਚ ਲੰਬੇ ਸਮੇਂ ਤਕ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਸੀ ।

Shilpa Shinde ,,''- Image Source : Instagram

ਹੋਰ ਪੜ੍ਹੋ :  ਅਰਬਾਜ਼ ਖ਼ਾਨ ਦੀ ਗਰਲ ਫ੍ਰੈਂਡ ਕਾਰ ਨਾਲ ਟਕਰਾਉਣ ਤੋਂ ਵਾਲ-ਵਾਲ ਬਚੀ, ਵੇਖੋ ਵੀਡੀਓ

ਸ਼ਿਲਪਾ ਸ਼ਿੰਦੇ ਦੇ ਕਿਰਦਾਰ ਨੂੰ ‘ਭਾਬੀ ਜੀ ਘਰ ਪਰ ਹੈਂ’ ਸ਼ੋਅ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਸੀਰੀਅਲ ‘ਚ ਉਨ੍ਹਾਂ ਨੇ ਸਿੱਧੀ ਸਾਦੀ ਪੇਂਡੂ ਔਰਤ ਦਾ ਕਿਰਦਾਰ ਨਿਭਾਇਆ ਸੀ, ਜਿਸ ‘ਚ ਉਸ ਨੇ ਤਿਵਾਰੀ ਜੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ ।

Shilpa Shinde ,,''- Image Source : Instagram

ਇਸੇ ਕਿਰਦਾਰ ਦੇ ਨਾਲ ਸ਼ਿਲਪਾ ਘਰ ਘਰ ‘ਚ ਜਾਣੀ ਜਾਣ ਲੱਗ ਪਈ ।ਹਾਲਾਂਕਿ ਲੰਬੇ ਸਮੇਂ ਤੱਕ ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਨੇ ਮੇਕਰਸ ਨਾਲ ਝਗੜਾ ਕਰਕੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ।

You may also like