ਜਾਣੋ ਕਿਸ ਦਿਨ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ‘ਤਿੱਤਲੀਆਂ’ ਫੇਮ ਗਾਇਕਾ ਅਫਸਾਨਾ ਖ਼ਾਨ ਆਪਣੇ ਮੰਗੇਤਰ  ਸਾਜ਼ ਦੇ ਨਾਲ

written by Lajwinder kaur | November 01, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਚਰਚਿਤ ਗਾਇਕਾ Afsana khan  ਜੋ ਕਿ ਏਨੀ ਦਿਨੀਂ ਬਿੱਗ ਬੌਸ ਸੀਜ਼ਨ-15 ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਸ਼ੋਅ ਦੌਰਾਨ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਦੀ ਤਾਰੀਕ ਦੱਸ ਦਿੱਤੀ ਹੈ। ਜੇ ਗੱਲ ਕਰੀਏ ਗਾਇਕਾ ਅਫਸਾਨਾ ਖਾਨ ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਸੰਗੀਤ ਦੇ ਖੇਤਰ ਵਿੱਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ।

Image Source: Instagram

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Image Source: Instagram

ਦੱਸ ਦਈਏ ਉਨ੍ਹਾਂ ਨੇ ਬਿੱਗ ਬੌਸ ‘ਚ ਐਂਟਰੀ ਵਾਲੇ ਸਲਮਾਨ ਖ਼ਾਨ ਨੂੰ ਦੱਸਿਆ ਸੀ ਕਿ ਨਵੰਬਰ ਮਹੀਨੇ ‘ਚ ਉਸਦਾ ਵਿਆਹ ਹੋਣ ਵਾਲਾ ਸੀ, ਪਰ ਬਿੱਗ ਬੌਸ ਵਿੱਚ ਸ਼ਾਮਿਲ ਹੋਣ ਕਰਕੇ ਵਿਆਹ ਨੂੰ ਟਾਲ ਦਿੱਤਾ ਸੀ। ਬਿੱਗ ਬੌਸ ਦੇ ਘਰ ‘ਚ ਉਨ੍ਹਾਂ ਨੇ ਘਰਵਾਲਿਆਂ ਦੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹੁਣ ਫਿਰ ਤੋਂ Afsana khan ਦੇ ਵਿਆਹ ਦੀ ਤਰੀਕ ਨੇੜੇ ਆ ਗਈ ਹੈ। ਉਨ੍ਹਾਂ ਨੇ ਨਾਲ ਹੀ ਘਰ ਵਾਲਿਆਂ ਦੇ ਨਾਲ ਆਪਣੀ ਮੰਗਣੀ ਵਾਲੇ ਦਿਨ ਦਾ ਤਜ਼ਰਬਾ ਵੀ ਸਾਂਝਾ ਕਰਦੇ ਹੋਏ, ਉਸਨੇ ਕਿਹਾ ਕਿ ਉਹ ਆਪਣੇ ਵਿਆਹ ਲਈ ਉਤਸ਼ਾਹਿਤ ਅਤੇ ਘਬਰਾਹਟ ਮਹਿਸੂਸ ਕਰਦੀ ਹੈ।  ਇਸ ਦੌਰਾਨ, ਕਰਨ ਕੁੰਦਰਾ ਨੇ Afsana khan ਦੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ "ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਵਿਆਹ ਵਿੱਚ 24 ਫਰਵਰੀ ਨੂੰ ਆਵਾਂਗਾ ਅਤੇ ਤੁਹਾਡੇ ਸਾਰੇ ਪੈਨਿਕ ਅਟੈਕ ਨੂੰ ਸੰਭਾਲਾਂਗਾ"।

Afsana khan pp-min (2) Image Source: Instagram

ਦੋਵਾਂ ਨੇ ਇੱਕ ਮਜ਼ਾਕੀਆ ਗੱਲਬਾਤ ਸ਼ੁਰੂ ਕੀਤੀ ਅਤੇ ਅਫਸਾਨਾ ਨੇ ਸਿੱਟਾ ਕੱਢਿਆ ਕਿ ਉਹ ਆਪਣੇ ਵਿਆਹ ਲਈ ਬਹੁਤ ਉਤਸ਼ਾਹਿਤ ਹੈ ਅਤੇ ਸਾਜ਼ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਸਾਜ਼ ਅਤੇ ਅਫਸਾਨਾ ਅਗਲੇ ਸਾਲ ਦੀ 24 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਪਰ ਦੋਵਾਂ ਹੀ ਕਲਾਕਾਰਾਂ ਨੇ ਇਸ ਗੱਲ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਹੈ।

Image Source: Instagram

ਹੁਣ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਦਿਨ ਸ਼ਹਿਨਾਈਆਂ ਵੱਜਦੀਆਂ ਹਨ। ਦੱਸ ਦਈਏ ਇਸੇ ਸਾਲ ਫਰਵਰੀ ਮਹੀਨੇ ‘ਚ ਅਫਸਾਨਾ ਖ਼ਾਨ ਅਤੇ ਸਾਜ਼ ਦੀ ਮੰਗਣੀ ਹੋਈ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ।  ਜੇ ਗੱਲ ਕਰੀਏ ਅਫਸਾਨਾ ਅਤੇ ਸਾਜ਼ ਦੀ ਤਾਂ ਦੋਵੇਂ ਹੀ ਜਣੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ।

 

You may also like