
ਅਕਸ਼ੇ ਕੁਮਾਰ (Akshay Kumar) ਦੀਆਂ ਪਿਛਲੇ ਕੁਝ ਸਮੇਂ ਦੌਰਾਨ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਪਰ ਬਾਕਸ ਆਫ਼ਿਸ ‘ਤੇ ਇਹ ਫ਼ਿਲਮਾਂ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀਆਂ । ਹੁਣ ਅਕਸ਼ੇ ਕੁਮਾਰ ਦੇ ਵੱਲੋਂ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਅਕਸ਼ੇ ਕੁਮਾਰ ਨੇ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ।

ਹੋਰ ਪੜ੍ਹੋ : ਜਸਬੀਰ ਜੱਸੀ ਪਹੁੰਚੇ ਆਪਣੀ ਮਾਸੀ ਦੇ ਪਿੰਡ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ
ਆਨੰਦ ਐੱਲ ਰਾਏ ਦੀ ਫ਼ਿਲਮ ਫੌਜ ਦੇ ਇੱਕ ਮੇਜਰ ਜਨਰਲ ਇਆਨ ਕਾਰਡੋਜੋ ‘ਤੇ ਅਧਾਰਿਤ ਹੈ । ਅਕਸ਼ੇ ਕੁਮਾਰ ਨੇ 2021 ‘ਚ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਸੀ ।ਪਰ ਹੁਣ ਅਕਸ਼ੇ ਕੁਮਾਰ ਨੇ ਇਸ ਪ੍ਰੋਜੈਕਟ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਹੈ । ਸੂਤਰਾਂ ਮੁਤਾਬਕ ਫ਼ਿਲਮ ਦੀ ਕਹਾਣੀ ਦੀ ਪ੍ਰਮਾਣਿਕਤਾ ‘ਤੇ ਸਵਾਲ ਚੁੱਕੇ ਜਾ ਰਹੇ ਹਨ ।ਜਿਸ ਤੋਂ ਬਾਅਦ ਅਦਾਕਾਰ ਦੇ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ।

ਹੋਰ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੀ ਅਦਾਕਾਰਾ ਜੈਕਲੀਨ ਫਰਨਾਡੇਜ਼, ਤਸਵੀਰਾਂ ਆਈਆਂ ਸਾਹਮਣੇ
ਸੂਤਰਾਂ ਮੁਤਾਬਕ ਅਦਾਕਾਰ ਸੈਨਿਕ ਬਲਾਂ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਅਜਿਹੇ ‘ਚ ਉਹ ਅਜਿਹੀ ਕਹਾਣੀ ‘ਤੇ ਫ਼ਿਲਮ ਨਹੀਂ ਕਰਨਾ ਚਾਹੁੰਦਾ, ਜਿਸ ਦੀ ਕਹਾਣੀ ਦੀ ਪ੍ਰਮਾਣਿਕਤਾ ‘ਤੇ ਸਵਾਲ ਜਾਂ ਫਿਰ ਕਿਸੇ ਤਰ੍ਹਾਂ ਦਾ ਸ਼ੰਕਾ ਜਤਾਇਆ ਜਾਵੇ।
ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਭਾਵੇਂ ਉਹ ‘ਕੇਸਰੀ’ ਫ਼ਿਲਮ ਹੋਵੇ, ਗੁੱਡ ਨਿਊਜ਼ ਜਾਂ ਫਿਰ ਗੱਬਰ ਹੋਵੇ ਹਰ ਫ਼ਿਲਮ ‘ਚ ਉਨ੍ਹਾਂ ਦਾ ਵੱਖਰੀ ਤਰ੍ਹਾਂ ਦਾ ਕਿਰਦਾਰ ਵੇਖਣ ਨੂੰ ਮਿਲਦਾ ਹੈ । ਪਰ ਹਾਲ ਹੀ ‘ਚ ਆਈਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਨਿਰਾਸ਼ ਹੀ ਕੀਤਾ ਹੈ ।
View this post on Instagram