
Jasmine Sandlas news: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਗੀਤਾਂ ਅਤੇ ਆਪਣੀ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਇੰਡੀਆ ਆਈ ਹੋਈ ਹੈ।
ਹਾਲ ਹੀ ਵਿੱਚ ਗਾਇਕਾ ਨੂੰ ਆਪਣੀਆਂ ਸਹੇਲੀਆਂ ਨਾਲ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ। ਉਸ ਤੋਂ ਬਾਅਦ ਹੁਣ ਜੈਸਮੀਨ ਆਪਣੀ ਮਾਂ ਨਾਲ ਪਿਆਰ ਭਰੀਆਂ ਨੋਕ-ਝੋਕ ਵਾਲੀਆਂ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗਾਇਕਾ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਆਪਣੀ ਕੁਝ ਮਸਤੀ ਵਾਲੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੱਕ ਸਟੋਰੀ ਵਿੱਚ ਉਹ ਆਪਣੀ ਮਾਂ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਜਸਬੀਰ ਜੱਸੀ ਨੇ ਖ਼ਾਸ ਸੁਨੇਹੇ ਨਾਲ ਸਾਂਝੀ ਕੀਤੀ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨਾਲ ਇੱਕ ਪਿਆਰੀ ਜਿਹੀ ਤਸਵੀਰ

ਵੀਡੀਓ ‘ਚ ਜੈਸਮੀਨ ਆਪਣੀ ਮਾਂ ਦੇ ਨਾਲ ਇੱਕ ਝੂਲੇ ਉੱਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਮਾਂ ਜੋ ਕਿ ਜੈਸਮੀਨ ਨੂੰ ਪੁੱਛਦੀ ਹੈ ਕਿ ਜਦੋਂ ਤੂੰ ਆਪਣੀ ਮਾਂ ਤੇ ਖਿੱਝਦੀ ਆਂ ਤਾਂ ਤੇਰੇ ਦਿਲ ਵਿੱਚ ਕੀ ਚੱਲਦਾ ਹੁੰਦਾ ਹੈ...ਇਸ ਤੇ ਉਹ ਕਹਿੰਦੀ ਹੈ ਤੇਰਾ ਇੰਟਰਵਿਊ ਹੈ... ਇਸਦਾ ਜਵਾਬ ਦਿੰਦੇ ਹੋਏ ਜੈਸਮੀਨ ਕਹਿੰਦੀ ਹੈ ਕਿ ਜਦੋਂ ਮੈਂ ਆਪਣੀ ਮਾਂ ਤੇ ਖਿੱਝਦੀ ਆਂ... ਉਦੋਂ ਮੇਰੇ ਦਿਲ ‘ਚ ਇਹ ਚੱਲਦਾ ਹੁੰਦਾ ਕਿ ਕਿਉਂ ਤੁਸੀਂ ਆਪਣਾ ਟਰੋਮਾ ਮੇਰੇ ‘ਤੇ ਪ੍ਰੋਜੈਕਟ ਕਰ ਰਹੇ ਹੋ...ਕਿਉਂ ਤੁਸੀ ਕਿਸੇ ਹੋਰ ‘ਤੇ ਗੁੱਸਾ ਹੋ ਕੇ ਮੇਰੇ ‘ਤੇ ਗੁੱਸਾ ਕੱਢਦੇ ਹੋ... ਕਿਉਂ ਤੁਸੀਂ ਮੇਰੇ ਨਾਲ ਨਜ਼ਾਇਜ਼ ਗੱਲਾਂ ਕਰਦੇ ਹੋ... ਕੀ ਤੁਹਾਨੂੰ ਨਹੀਂ ਪਤਾ ਜੇ ਤੁਹਾਡੀਆਂ 100 ਫਿਕਰ ਹੋ ਸਕਦੀਆਂ ਨੇ ਤਾਂ ਮੇਰੇ ਵੀ 100 ਫਿਕਰਾਂ ਹੋ ਸਕਦੀਆਂ ਨੇ... ਕਿਉਂ ਤੁਸੀਂ ਅਜੇ ਤੱਕ ਮੈਨੂੰ ਆਪਣੀ ਸਹੇਲੀ ਨਹੀਂ ਸਮਝਦੇ..। ਇਸ ਤੋਂ ਬਾਅਦ ਜੈਸਮੀਨ ਦੀ ਮਾਂ ਜਵਾਬ ਦਿੰਦੀ ਹੈ ਤੇ ਫਿਰ ਦੋਵੇਂ ਮਾਂ-ਧੀ ਹੱਸਣ ਲੱਗ ਜਾਂਦੀਆਂ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਜੈਸਮੀਨ ਨੇ ਗੀਤਕਾਰ ਜਾਨੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਫੈਨਜ਼ ਨੂੰ ਲੱਗ ਰਿਹਾ ਹੈ ਕਿ ਦੋਵੇਂ ਕਲਾਕਾਰ ਇਕੱਠੇ ਕੋਈ ਪੇਸ਼ਕਸ਼ ਲੈ ਕੇ ਆ ਸਕਦੇ ਹਨ। ਇਸ ਤੋਂ ਇਲਾਵਾ ਨਿਸ਼ਾ ਬਾਨੋ ਤੇ ਜੈਸਮੀਨ ਸੈਂਡਲਾਸ ਇਕੱਠੀਆਂ ਗੋਆ ਵਿੱਚ ਨਜ਼ਰ ਆਈਆਂ ਸਨ। ਜੇ ਗੱਲ ਕਰੀਏ ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਦੇ ਸੁਪਰ ਹਿੱਟ ਗੀਤਾਂ ਦੀ ਲੰਬੀ ਲਿਸਟ ਹੈ।