ਆਖਿਰ ਕਿਸ ਗੱਲ ਤੋਂ ਰਣਬੀਰ ਕਪੂਰ ਆਲੀਆ ਭੱਟ ਦੇ ਨਾਲ ਹੋਏ ਨਰਾਜ਼, ਵੀਡੀਓ ਹੋ ਰਿਹਾ ਵਾਇਰਲ

written by Shaminder | September 14, 2022

ਰਣਬੀਰ ਕਪੂਰ (Ranbir kapoor )ਅਤੇ ਆਲੀਆ ਭੱਟ (Alia Bhatt) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਪਤੀ ਰਣਬੀਰ ਦੇ ਨਾਲ ਬ੍ਰਹਮਾਸਤਰ ਦੀ ਪ੍ਰਮੋਸ਼ਨ ਦੇ ਮੌਕੇ ਪਹੁੰਚੀ ਸੀ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਖੁਸ਼ ਹੋ ਕੇ ਰਣਬੀਰ ਕਪੂਰ ਨੂੰ ਸਮਾਈਲ ਦੇ ਰਹੀ ਹੈ ।

Ranbir Kapoor, Alia Bhatt face uproar at Ujjain's Mahakaleshwar Temple; here's why Image Source: Twitter

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਪਰ ਰਣਬੀਰ ਦਾ ਰਿਐਕਸ਼ਨ ਵੇਖ ਕੇ ਲੱਗਦਾ ਨਹੀਂ ਕਿ ਉਹ ਖੁਸ਼ ਹਨ । ਉਨ੍ਹਾਂ ਦੇ ਚਿਹਰੇ ‘ਤੇ ਗੁੱਸੇ ਦੇ ਭਾਵ ਵੇਖਣ ਨੂੰ ਮਿਲ ਰਹੇ ਹਨ । ਦੱਸ ਦਈਏ ਕਿ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ । ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੇਂਸੀ ਦੇ ਨਾਲ-ਨਾਲ ਆਪਣੇ ਕੰਮ ਨੂੰ ਵੀ ਖੂਬ ਇਨਜੁਆਏ ਕਰ ਰਹੀ ਹੈ ।

inside image of alia bhatt Image Source : Instagram

ਹੋਰ ਪੜ੍ਹੋ :  ਊਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਤੋਂ ਮੰਗੀ ਮੁਆਫ਼ੀ, ਕਿਹਾ ‘ਸੀਧੀ ਬਾਤ ਨੋ ਬਕਵਾਸ’

ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਰਿਲੀਜ਼ ਹੋਈ ਸੀ । ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

alia bhatt- Image Source : Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਜੋੜੀ ਦੇ ਵੱਲੋਂ ਮਾਪੇ ਬਣਨ ਦਾ ਐਲਾਨ ਕੀਤਾ ਗਿਆ ਸੀ ।ਇਸ ਤੋਂ ਪਹਿਲਾਂ ਰਣਬੀਰ ਕਪੂਰ ਦੀਪਿਕਾ ਪਾਦੂਕੋਣ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ।

You may also like