ਮਾੜੇ ਹਾਲਾਤਾਂ ‘ਚ ਕਿਵੇਂ ਰਿਸ਼ਤੇਦਾਰ ਰੰਗ ਬਦਲਦੇ ਨੇ ਅਜਿਹੀ ਹੀ ਸੱਚਾਈ ਨੂੰ ਬਿਆਨ ਕਰਦਾ ਕੋਰਆਲਾ ਮਾਨ ਦਾ ਨਵਾਂ ਗੀਤ ‘ਕੌਲੀ ਖੰਡ ਦੀ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | May 05, 2021 10:26am

'ਡਿਸਮਿਸ 141 ' ਗਾਣੇ ਨਾਲ ਨਾਮਣਾ ਖੱਟਣ ਵਾਲਾ ਮਾਨਸਾ ਜ਼ਿਲੇ ਦੇ ਪਿੰਡ ਕੋਰਵਾਲਾ ਦਾ ਸੁਰੀਲਾ ਗਾਇਕ ਕੋਰਆਲਾ ਮਾਨ (Korala Maan) ਆਪਣੇ ਨਵੇਂ ਸਿੰਗਲ ਟਰੈਕ ‘ਕੌਲੀ ਖੰਡ ਦੀ’ (Kauli Khand Di) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਜੀਵਨ ਦੀਆਂ ਸੱਚਾਈਆਂ ਨੂੰ ਬਿਆਨ ਕਰਦਾ ਇਹ ਗੀਤ ਹਰ ਇੱਕ ਨੂੰ ਬਹੁਤ ਪਸੰਦ ਆ ਰਿਹਾ ਹੈ।

image of korala maan image source-youtube

ਹੋਰ ਪੜ੍ਹੋ : ਸੈਲੀਬ੍ਰੇਟੀ ਪਤੀ ਦੀ ਵੀ ਆਪਣੀ ਪਤਨੀ ਅੱਗੇ ਹੋ ਜਾਂਦੀ ਹੈ ਬੋਲਤੀ ਬੰਦ, ਦੇਖੋ ਕਿਵੇਂ ਨਵੇਂ ਵਿਆਹੀ ਸੁਗੰਧਾ ਮਿਸ਼ਰਾ ਕਰਵਾ ਰਹੀ ਹੈ ਪਤੀ ਦੇਵ ਤੋਂ ਕੰਮ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਮਜ਼ੇਦਾਰ ਵੀਡੀਓ

inside image of song kauli khand di image source-youtube

ਇਸ ਗੀਤ ਗਾਇਕ ਨੇ ਦੇਖਿਆ ਹੈ ਕਿ ਕਿਵੇਂ ਜਦੋਂ ਇਨਸਾਨ ਮਾੜੇ ਹਾਲਾਤਾਂ ਚ ਲੰਘ ਰਿਹਾ ਹੁੰਦਾ ਤਾਂ ਰਿਸ਼ਤੇਦਾਰ ਵੀ ਕਿਵੇਂ ਆਪਣੇ ਪੱਲਾ ਬਚਾਅ ਕੇ ਲੰਘਦੇ ਨੇ। ਲੋੜ ਪੈਣ ਤੇ ਵੀ ਨਾਲ ਨਹੀਂ ਖੜ੍ਹੇ ਹੁੰਦੇ । ਪਰ ਇਨਸਾਨ ਨੂੰ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਚ ਟੁੱਟਣ ਨਹੀਂ ਦੇਣਾ ਚਾਹੀਦਾ । ਸਗੋਂ ਹਿੰਮਤ ਕਰਕੇ ਆਪਣੇ ਗੁਰਬਤ ਦੇ ਦਿਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਨਾ ਇੱਕ ਦਿਨ ਕਾਮਯਾਬੀ ਤੁਹਾਡੇ ਕਦਮ ਜ਼ਰੂਰ ਚੁੰਮੇਗੀ।

korala maan image from song kauli khand di image source-youtube

ਇਸ ਗੀਤ ਦੇ ਬੋਲ ਖੁਦ ਕੋਰਆਲਾ ਮਾਨ ਨੇ ਹੀ ਲਿਖੇ  ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਗਾਣੇ ਦਾ ਵੀਡੀਓ PARM CHAHAL ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਵੀਡੀਓ ਚ ਪਿੰਡ ਦੇ ਰੰਗਾਂ ਦੇ ਨਾਲ ਸ਼ਹਿਰ ਤੇ ਵੱਡੀਆਂ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਨੇ। ਇਸ ਗੀਤ ਨੂੰ ਦਰਸ਼ਕ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਨੇ। ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ। ਇਹ ਗਾਣਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ। ਜੇ ਗੱਲ ਕਰੀਏ ਕੋਰਆਲਾ ਮਾਨ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ' ਬਾਈ ਲੋਗ', ਮੁਸਾਫ਼ਿਰ, ਫ਼ਿਲਮੀ ਸੀਨ, ਬਾਰੂਦ ਦਿਲ, ਦਾਦਕੇ ਨਾਨਕੇ,ਬਦਨਾਮ ਇਸ਼ਕ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

You may also like