ਕੋਰਆਲਾ ਮਾਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕੌਲੀ ਖੰਡ ਦੀ’, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਣੇ ਦਾ ਪੋਸਟਰ

written by Lajwinder kaur | April 28, 2021 03:52pm

'ਡਿਸਮਿਸ 141 ' ਗਾਣੇ ਨਾਲ ਨਾਮਣਾ ਖੱਟਣ ਵਾਲਾ ਮਾਨਸਾ ਜ਼ਿਲੇ ਦੇ ਪਿੰਡ ਕੋਰਵਾਲਾ ਦਾ ਸੁਰੀਲਾ ਗਾਇਕ ਕੋਰਆਲਾ ਮਾਨ ਜੋ ਕਿ ਬੈਕ ਟੂ ਬੈਕ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜੀ ਹਾਂ ਕੋਰਆਲਾ ਮਾਨ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਜੀ ਹਾਂ ਗੀਤ ਟਾਈਟਲ ਹਰ ਇੱਕ ਨੂੰ ਖਿੱਚ ਪਾ ਰਿਹਾ ਹੈ। ਗਾਣੇ ਦਾ ਬਹੁਤ ਹੀ ਵੱਖਰਾ ਤੇ ਦਿਲਚਸਪ ਟਾਈਟਲ ਹੈ ‘ਕੌਲੀ ਖੰਡ ਦੀ’

deep dhillon at farmer protest image image credit: instagram

ਹੋਰ ਪੜ੍ਹੋ : ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦੇਬੀ ਮਖਸੂਸਪੁਰੀ ਦਾ ਇਹ ਵੀਡੀਓ, ਜ਼ਿੰਦਗੀ ਦੇ ਸਫਰ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡੀਓ

inside image of korala maan shared his new song poster image credit: instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਦੇ ਬੋਲ ਖੁਦ ਕੋਰਆਲਾ ਮਾਨ ਨੇ ਹੀ ਲਿਖੇ  ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ। ਗਾਣੇ ਦਾ ਵੀਡੀਓ PARM CHAHAL ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ 4 ਮਈ ਨੂੰ ਦਰਸ਼ਕਾਂ ਦਾ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਗਾਣੇ ਦੇ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

punjabi singer korala maan image credit: instagram

ਜੇ ਗੱਲ ਕਰੀਏ ਕੋਰਆਲਾ ਮਾਨ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ' ਬਾਈ ਲੋਗ', ਮੁਸਾਫ਼ਿਰ, ਫ਼ਿਲਮੀ ਸੀਨ, ਬਾਰੂਦ ਦਿਲ, ਦਾਦਕੇ ਨਾਨਕੇ,ਬਦਨਾਮ ਇਸ਼ਕ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਕੋਰਆਲਾ ਮਾਨ ਦੀ ਚੰਗੀ ਫੈਨ ਫਾਲਵਿੰਗ ਹੈ।

 

You may also like