ਕ੍ਰਿਸ਼ਨਾ ਅਭਿਸ਼ੇਕ ਨੇ ਮਾਮਾ ਗੋਵਿੰਦਾ ਦੇ ਮਸ਼ਹੂਰ ਗੀਤ 'ਤੇ ਕੀਤਾ ਡਾਂਸ, ਵੇਖੋ ਵੀਡੀਓ

written by Pushp Raj | June 29, 2022

Krishna Abhishek dances on Mama Govinda's Song: ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਇਨ੍ਹੀਂ ਦਿਨੀਂ ਆਪਣੇ ਕੈਨੇਡਾ ਟੂਰ 'ਤੇ ਹੈ। ਇਸ ਟੂਰ ਦੇ ਦੌਰਾਨ ਸ਼ੋਅ ਦੀ ਟੀਮ ਵਿੱਚ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਹੋਰਨਾਂ ਲੋਕ ਸ਼ਾਮਲ ਹਨ। ਕਪਿਲ ਦੀ ਟੀਮ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਸ਼ੋਅ ਕੀਤਾ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source: Instagram

ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਬੱਸ 'ਚ ਸਫਰ ਕਰ ਰਹੀ ਸੀ। ਇਹ ਵੀਡੀਓ ਬੇਹੱਦ ਮਜ਼ੇਦਾਰ ਹੈ ਜੋ ਕਿ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ।

ਇਸ ਵੀਡੀਓ 'ਚ ਕ੍ਰਿਸ਼ਨਾ ਅਭਿਸ਼ੇਕ ਆਪਣੇ 'ਮਾਮਾ' ਗੋਵਿੰਦਾ ਦੀ ਇੱਕ ਫਿਲਮ ਦੇ ਮਸ਼ਹੂਰ ਗੀਤ 'ਚਲੋ ਇਸ਼ਕ ਲੜਾਏ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਕ੍ਰਿਸ਼ਨਾ ਅਕਸਰ ਗੋਵਿੰਦਾ ਦੇ ਗੀਤਾਂ 'ਤੇ ਡਾਂਸ ਕਰਦੇ ਹਨ ਅਤੇ ਇਹ ਉਨ੍ਹਾਂ ਦੇ 'ਮਾਮਾ' ਦੇ ਲੈਵਲ ਨਾਲ ਮੇਲ ਖਾਂਦਾ ਹੈ। ਮਹਿਜ਼ ਡਾਂਸ ਹੀ ਨਹੀਂ ਸਗੋਂ ਕ੍ਰਿਸ਼ਨਾ ਆਪਣੇ ਮਾਮਾ ਦਾ ਮਸ਼ਹੂਰ ਡਾਇਲਾਗ ਵੀ ਅਸਾਨੀ ਨਾਲ ਬੋਲ ਲੈਂਦੇ ਹਨ ਤੇ ਉਨ੍ਹਾਂ ਦੀ ਮਿਮਿਕਰੀ ਕਰਨ ਦੇ ਵਿੱਚ ਮਾਹਿਰ ਹਨ।

Image Source: Instagram

ਕ੍ਰਿਸ਼ਨਾ ਦੀ ਐਨਜੈਟਿਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ, "ਭਰਾ ਤੁਹਾਨੂੰ ਡਾਂਸ ਕਰਦੇ ਹੋਏ ਦੇਖਣਾ ਹਮੇਸ਼ਾ ਇੱਕ ਟ੍ਰੀਟ ਹੁੰਦਾ ਹੈ।" ਕ੍ਰਿਸ਼ਨਾ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਧੰਨਵਾਦ ਭਾਈ ਤੁਸੀਂ ਡੀਜੇ ਸੀ। Had mad fun."

Image Source: Instagram

ਹੋਰ ਪੜ੍ਹੋ: ਆਸਾਮ ਹੜ੍ਹ ਪੀੜਤਾਂ ਲਈ ਅੱਗੇ ਆਏ ਆਮਿਰ ਖਾਨ, ਮਦਦ ਲਈ CM ਫੰਡ 'ਚ ਡੋਨੇਟ ਕੀਤੇ 25 ਲੱਖ ਰੁਪਏ

ਬੀਤੇ ਲੰਮੇਂ ਸਮੇਂ ਤੋਂ , ਕ੍ਰਿਸ਼ਨਾ ਅਭਿਸ਼ੇਕ ਅਤੇ ਗੋਵਿੰਦਾ ਵਿਚਾਲੇ ਸਬੰਧ ਠੀਕ ਨਹੀਂ ਸਨ। ਜਦੋਂ ਵੀ ਗੋਵਿੰਦਾ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਆਉਂਦੇ ਸਨ, ਤਾਂ ਕ੍ਰਿਸ਼ਣਾ ਖਾਸ ਐਪੀਸੋਡ ਨੂੰ ਛੱਡ ਦਿੰਦੇ ਸਨ। ਦੋਹਾਂ ਵਿਚਾਲੇ ਵਿਵਾਦ ਹੌਲੀ-ਹੌਲੀ ਘੱਟ ਰਿਹਾ ਹੈ। ਬੀਤੇ ਦਿਨੀਂ ਮਨੀਸ਼ ਪੌਲ ਦੇ ਸ਼ੋਅ ਵਿੱਚ ਕ੍ਰਿਸ਼ਨਾ ਅਭਿਸ਼ੇਕ ਨੇ ਗੋਵਿੰਦਾ ਕੋਲੋਂ ਮੁਆਫੀ ਵੀ ਮੰਗੀ ਸੀ ਤੇ ਬਾਅਦ ਵਿੱਚ ਗੋਵਿੰਦਾ ਨੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ।

 

View this post on Instagram

 

A post shared by Krushna Abhishek (@krushna30)

You may also like