krishna janmashtami 2021: ਜਨਮ ਅਸ਼ਟਮੀ ਮੌਕੇ ਇਸ ਤਰ੍ਹਾਂ ਰੱਖੋ ਵਰਤ

written by Lajwinder kaur | August 27, 2021

ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਅਵਤਾਰ ਸ਼੍ਰੀ ਕ੍ਰਿਸ਼ਨ (Shree Krishna) ਦੇ ਜਨਮ ਦਿਨ, ਜਨਮ ਅਸ਼ਟਮੀ ((Krishna Janmashtami ) )ਨੂੰ ਸ਼ਰਧਾਲੂ ਹਰ ਸਾਲ ਇੱਕ ਤਿਉਹਾਰ ਵਜੋਂ ਮਨਾਉਂਦੇ ਹਨ। ਸ਼੍ਰੀ ਕ੍ਰਿਸ਼ਨ ਨੇ ਆਪਣਾ ਅਵਤਾਰ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਠਮੀ ਨੂੰ ਅੱਧੀ ਰਾਤ ਨੂੰ ਅੱਤਿਆਚਾਰੀ ਕੰਸ ਦਾ ਵਿਨਾਸ਼ ਕਰਨ ਲਈ ਮਥੁਰਾ 'ਚ ਜਨਮ ਲਿਆ। ਭਗਵਾਨ ਕ੍ਰਿਸ਼ਨ, ਭਗਵਾਨ ਵਿਸ਼ਨੂੰ ਦੇ 8 ਵੇਂ ਅਵਤਾਰ ਨੇ। ਕ੍ਰਿਸ਼ਨ ਦੇਵਕੀ ਦੇ ਅੱਠਵੇਂ ਬੱਚੇ ਦੇ ਰੂਪ ਵਿੱਚ ਪੈਦਾ ਹੋਏ ਸਨ।

Sri krishan-min Image Source: Google

ਹੋਰ ਪੜ੍ਹੋ : krishna janmashtami 2021: ਜਨਮ ਅਸ਼ਟਮੀ ਕਦੋਂ ਮਨਾਈ ਜਾਵੇਗੀ, 29 ਜਾਂ 30 ਅਗਸਤ ? ਜਾਣੋ ਇਸ ਤਿਉਹਾਰ ਦੀ ਮਹੱਤਤਾ

ਜਨਮ ਅਸ਼ਟਮੀ ਨੂੰ ਭਾਰਤ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੱਸੇ ਭਾਰਤੀ ਵੀ ਪੂਰੀ ਆਸਥਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਸ਼ਰਧਾਲੂ ਇਸ ਦਿਨ ਵਰਤ ਰੱਖਦੇ ਨੇ। ਇਸ ਵਾਰ 6.39 ਮਿੰਟ ‘ਤੇ ਵਰਤ ਸ਼ੁਰੂ ਹੋਵੇਗਾ। ਜਨਮ ਅਸ਼ਟਮੀ ਦੇ ਦਿਨ, ਸਵੇਰੇ ਜਲਦੀ ਉੱਠੋ ਅਤੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਉ। ਫਿਰ ਉੱਤਰ ਜਾਂ ਪੂਰਬ ਦਿਸ਼ਾ ਵੱਲ ਸੁੱਚੇ ਮੂੰਹ ਦੇ ਨਾਲ ਬੈਠੋ । ਫਿਰ ਸਾਰੇ ਦੇਵਤਿਆਂ ਨੂੰ ਮੱਥਾ ਟੇਕ ਕੇ ਵਰਤ ਰੱਖਣ ਦੀ ਸਹੁੰ ਖਾਓ. ਇਸ ਤੋਂ ਬਾਅਦ ਕ੍ਰਮਵਾਰ ਮਾਤਾ ਦੇਵਕੀ, ਵਾਸੁਦੇਵ, ਬਲਦੇਵ, ਨੰਦ, ਯਸ਼ੋਦਾ ਅਤੇ ਲਕਸ਼ਮੀ ਮਾਤਾ ਦੇ ਨਾਮ ਲੈ ਕੇ ਉਨ੍ਹਾਂ ਦੀ ਵਿਧੀਪੂਰਵਕ ਪੂਜਾ ਕਰੋ । ਲੋਕ ਰਾਤ 12 ਵਜੇ ਬਾਲ ਗੋਪਾਲ ਦੀ ਪੂਜਾ ਕਰਨ ਤੋਂ ਬਾਅਦ ਵਰਤ ਖੋਲਦੇ ਹਨ ।

inside image of shri krishana-min Image Source: Google

ਹੋਰ ਪੜ੍ਹੋ : ਦੇਸ਼ ਭਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ

ਜਨਮ ਅਸ਼ਟਮੀ ਵਰਤ ਰੱਖਣ ਵਾਲਿਆਂ ਨੂੰ ਇੱਕ ਦਿਨ ਪਹਿਲਾਂ ਹਲਕਾ ਅਤੇ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ। ਵਰਤ ਦੇ ਦਿਨ ਬ੍ਰਹਮਚਾਰੀ ਦਾ ਪਾਲਣ ਕਰੋ। ਦੇਸ਼ ਦੇ ਮੰਦਿਰਾਂ ਜਨਮ ਅਸ਼ਟਮੀ ਦੀਆਂ ਤਿਆਰੀ ਬਹੁਤ ਹੀ ਉਤਸ਼ਾਹ ਦੇ ਨਾਲ ਸ਼ੁਰੂ ਹੋ ਚੁੱਕੀਆਂ ਨੇ।

 

0 Comments
0

You may also like