ਫੈਨ ਨਾਲ ਸੈਲਫੀ ਲੈਣ ਲਈ ਸੜਕ ਦੇ ਵਿਚਕਾਰ ਬੈਠ ਗਈ ਅਦਾਕਾਰਾ ਕ੍ਰਿਤੀ ਸੈਨਨ, ਵੀਡੀਓ ਦੇਖਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ

written by Lajwinder kaur | September 04, 2022

Kriti Sanon Squats to Fulfil Selfie Request of a Fan: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਸਰਵੋਤਮ ਅਭਿਨੇਤਰੀ ਲਈ ਆਈਫਾ ਅਵਾਰਡ ਜਿੱਤਣ ਵਾਲੀ ਕ੍ਰਿਤੀ ਨੇ ਆਪਣੀ ਅਦਾਕਾਰੀ ਲਈ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਹੈ।

ਅਦਾਕਾਰੀ ਦੇ ਨਾਲ-ਨਾਲ ਕ੍ਰਿਤੀ ਗਲੈਮਰ ਦੇ ਮਾਮਲੇ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਹੈ। ਉਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਹਾਲ ਹੀ 'ਚ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕ੍ਰਿਤੀ ਦੀ ਦਰਿਆਦਿਲੀ ਨੂੰ ਦੇਖ ਕੇ ਲੋਕ ਉਸ 'ਤੇ ਪਿਆਰ ਲੁੱਟਾ ਰਹੇ ਹਨ।

ਹੋਰ ਪੜ੍ਹੋ : ਸੋਨਮ ਕੂਪਰ ਦੀ ਚਾਚੀ ਨੇ ਵਿਆਹੁਤਾ ਜੀਵਨ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ‘25 ਸਾਲ ਦੇ ਰਿਸ਼ਤੇ 'ਚ ਮਿਲਿਆ ਧੋਖਾ’

Filmfare Awards 2022 Complete Winners List: Ranveer Singh, Kriti Sanon bag top honours Image Source: Twitter

ਇਸ ਵੀਡੀਓ ਨੂੰ ਵੂਪਲਾ ਦੇ ਅਧਿਕਾਰਤ ਇੰਸਟਾ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਕ੍ਰਿਤੀ ਨੂੰ ਬੇਹੱਦ ਗਲੈਮਰਸ ਅੰਦਾਜ਼ 'ਚ ਦੇਖ ਸਕਦੇ ਹੋ। ਇਸ ਵੀਡੀਓ 'ਚ ਕ੍ਰਿਤੀ ਪਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫਿਰ ਅਚਾਨਕ ਇੱਕ ਵਿਅਕਤੀ ਉੱਥੇ ਆਉਂਦਾ ਹੈ, ਜਿਸਦਾ ਕੱਦ ਬਹੁਤ ਘੱਟ ਹੁੰਦਾ ਹੈ। ਵਿਅਕਤੀ ਕ੍ਰਿਤੀ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹੈ, ਇਸ ਲਈ ਕ੍ਰਿਤੀ ਵੀ ਉਸ ਨੂੰ ਨਿਰਾਸ਼ ਨਹੀਂ ਕਰਦੀ ਹੈ ਅਤੇ ਜ਼ਮੀਨ 'ਤੇ ਬੈਠ ਕੇ ਉਸ ਨਾਲ ਫੋਟੋ ਖਿਚਵਾਉਂਦੀ ਹੈ।

kirti sanon image image source Instagram

ਕ੍ਰਿਤੀ ਸੈਨਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਤੇ ਲੋਕ ਤੇਜ਼ੀ ਨਾਲ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਕਿਰਤੀ ਕਿਤਨੀ ਪਿਆਰ ਹੈ"। ਪ੍ਰਸ਼ੰਸਕ ਕਮੈਂਟ ਕਰਕੇ ਅਦਾਕਾਰਾ ਕ੍ਰਿਤੀ ਦੇ ਇਸ ਕੂਲ ਅੰਦਾਜ਼ ਦੀ ਖੂਬ ਤਾਰੀਫ ਕਰ ਰਹੇ ਹਨ।

kirti sanon with fan image source Instagram

 

View this post on Instagram

 

A post shared by Voompla (@voompla)

You may also like