ਕੇ.ਆਰ.ਕੇ ਨੇ ਬਦਲ ਲਿਆ ਆਪਣਾ ਨਾਮ ਸਰਨੇਮ ‘ਖ਼ਾਨ’ ਹਟਾਇਆ, ਯੂਜ਼ਰਸ ਨੇ ਇੰਝ ਲਏ ਮਜ਼ੇ
ਕੇ.ਆਰ.ਕੇ ਨੇ ਬਦਲ ਲਿਆ ਆਪਣਾ ਨਾਮ ਸਰਨੇਮ ‘ਖ਼ਾਨ’ ਹਟਾਇਆ, ਯੂਜ਼ਰਸ ਨੇ ਇੰਝ ਲਏ ਮਜ਼ੇ
ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿਣ ਵਾਲੇ ਕੇ.ਆਰ.ਕੇ (KRK) ਨੇ ਆਪਣਾ ਨਾਮ ਬਦਲ ਲਿਆ ਹੈ । ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਸਰਨੇਮ ਖ਼ਾਨ ਹਟਾ ਦਿੱਤਾ ਹੈ । ਜਿਸ ਤੋਂ ਬਾਅਦ ਯੂਜ਼ਰਸ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਕੇ ਖੂਬ ਮਜ਼ੇ ਲੈ ਰਹੇ ਹਨ । ਹੁਣ ਅਦਾਕਾਰ ਆਪਣੀ ਪਤਨੀ ਦਾ ਸਰਨੇਮ ਲਗਾਉਣਗੇ । ਅੱਜ ਸਵੇਰੇ ਹੀ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਆਪਣਾ ਸਰਨੇਮ ਹਟਾ ਰਹੇ ਹਨ ।
image From Twitter
ਹੋਰ ਪੜ੍ਹੋ : ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼
ਹਾਲਾਂਕਿ ਇਸ ਪਿੱਛੇ ਦਾ ਕਾਰਨ ਉਨ੍ਹਾਂ ਨੇ ਨਹੀਂ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਤਨੀ ਦਾ ਸਰਨੇਮ ਕੁਮਾਰ ਆਪਣੇ ਨਾਮ ਦੇ ਨਾਲ ਜੋੜਨਗੇ। ਅਦਾਕਾਰ ਨੇ ਕਿਹਾ ਕਿ ‘ਮੇਰੀ ਬੀਵੀ ਦਾ ਨਾਮ ਅਨੀਤਾ ਕੁਮਾਰ ਹੈ । ਇਸ ਲਈ ਹੁਣ ਮੇਰਾ ਨਾਮ ਕਮਾਲ ਰਾਸ਼ਿਦ ਕੁਮਾਰ ਹੈ’।
image From twitter
ਅਦਾਕਾਰਾ ਦਾ ਇਹ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ ।ਕਿਸੇ ਨੇ ਇਸ ਨੂੰ ਘਰ ਵਾਪਸੀ ਦੱਸਿਆ ਅਤੇ ਕਿਸੇ ਨੇ ਕਿਹਾ ਕਿ ਇਹ ਵਧੀਆ ਫ਼ੈਸਲਾ ਹੈ । ਇੱਕ ਹੋਰ ਨੇ ਲਿਖਿਆ ਕਿ ‘ਭਾਈ ਕਮਾਲ ਰਾਸ਼ਿਦ ਕੁਮਾਰ ਨਹੀਂ, ਹੁਣ ਕਮਲ ਕੁਮਾਰ ਲਿਖੋ’।
Image Source: Twitter
ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਪ੍ਰਸ਼ੰਸਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ । ਦੱਸ ਦਈਏ ਕੇਆਰਕੇ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਮੀਕਾ ਦੇ ਨਾਲ ਵੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ । ਜਿਸ ਤੋਂ ਬਾਅਦ ਕਾਫੀ ਦੇਰ ਤੱਕ ਦੋਵਾਂ ਦਰਮਿਆਨ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਬਿਆਨਬਾਜ਼ੀ ਚੱਲਦੀ ਰਹੀ ਸੀ ।
.
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
