ਕੇ.ਆਰ.ਕੇ ਨੇ ਟਵੀਟ ਕਰਕੇ ਕਿਹਾ- 'ਜੇ ਪਠਾਨ ਫਲਾਪ ਹੋਈ ਤਾਂ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ...'

written by Lajwinder kaur | January 20, 2023 02:24pm

KRK Tweet: ਫ਼ਿਲਮ ਆਲੋਚਕ ਕਮਲ ਰਾਸ਼ਿਦ ਖਾਨ ਉਰਫ ਕੇਆਰਕੇ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਅਕਸਰ ਉਹ ਆਪਣੇ ਟਵੀਟਸ ਨੂੰ ਲੈ ਕੇ ਲਾਈਮਲਾਈਟ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਕੇਆਰਕੇ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ਪਠਾਨ ਨੂੰ ਲੈ ਕੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਅਜਿਹੇ ਵਿੱਚ ਹੁਣ ਕੇਆਰਕੇ ਨੇ ਇੱਕ ਨਵਾਂ ਟਵੀਟ ਕੀਤਾ ਹੈ ਅਤੇ ਪਠਾਨ ਦੇ ਫਲਾਪ ਹੋਣ ਦਾ ਜ਼ਿਕਰ ਕੀਤਾ ਹੈ। ਕੇਆਰਕੇ ਨੇ ਆਪਣੇ ਟਵੀਟ ਵਿੱਚ ਸਿਆਸੀ ਪਾਰਟੀਆਂ ਅਤੇ ਬਾਈਕਾਟ ਦਾ ਵੀ ਜ਼ਿਕਰ ਕੀਤਾ ਹੈ।

Kamaal R Khan quits, says 'Vikram Vedha' will be last film he will review Image Source: Twitter

ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਖ਼ਾਸ ਵੀਡੀਓ, ਲਿਓਨੇਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਨਾਲ ਹੋਈ ਮੁਲਾਕਾਤ ਦੀ ਦਿਖਾਈ ਝਲਕ

ਕੇਆਰਕੇ ਸ਼ਾਹਰੁਖ ਖ਼ਾਨ ਦੀ ਪਠਾਨ ਫ਼ਿਲਮ ਨੂੰ ਲੈ ਕੇ ਕਾਫੀ ਟਵੀਟ ਕਰ ਰਹੇ ਹਨ। ਕਦੇ ਉਹ ਫ਼ਿਲਮ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਤਾਂ ਕਦੇ ਖੂਬ ਟ੍ਰੋਲ ਕਰਦੇ ਨੇ। ਇਸ ਦੌਰਾਨ ਫ਼ਿਲਮ ਨੂੰ ਲੈ ਕੇ ਇੱਕ ਨਵੇਂ ਟਵੀਟ 'ਚ ਕੇਆਰਕੇ ਨੇ ਲਿਖਿਆ, 'ਹੁਣ ਕੋਈ ਵੀ ਸਿਆਸੀ ਪਾਰਟੀ ਪਠਾਨ ਦੇ ਖਿਲਾਫ ਨਹੀਂ ਹੈ...ਜੇਕਰ ਫ਼ਿਲਮ ਫਿਰ ਵੀ ਫਲਾਪ ਹੁੰਦੀ ਹੈ ਤਾਂ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਕੋਲ ਬਾਈਕਾਟ ਦਾ ਕੋਈ ਬਹਾਨਾ ਨਹੀਂ ਬਚੇਗਾ’।

image source: Instagram

ਇਸ ਤੋਂ ਪਹਿਲਾਂ ਕੇਆਰਕੇ ਨੇ ਪਠਾਨ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ, 'ਜੇਕਰ ਸ਼ਾਹਰੁਖ ਖ਼ਾਨ ਦਾ ਫੈਨ ਕਲੱਬ ਪਠਾਨ ਦੇ ਸ਼ੋਅ ਨੂੰ ਪੂਰੀ ਤਰ੍ਹਾਂ ਨਾਲ ਬੁੱਕ ਕਰ ਰਿਹਾ ਹੈ ਤਾਂ ਇਸ ਵਿੱਚ ਗਲਤ ਕੀ ਹੈ। ਸ਼ਾਹਰੁਖ ਦੇ ਅਜਿਹੇ ਫੈਨ ਨੇ ਕਿ ਲੋਕ ਉਸ ਲਈ ਇੰਨੇ ਪੈਸੇ ਖਰਚਣ ਨੂੰ ਤਿਆਰ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਲੋਕ ਸ਼ਾਹਰੁਖ ਖ਼ਾਨ ਦੇ ਦੀਵਾਨੇ ਹਨ। ਕੇਆਰਕੇ ਦੇ ਇਸ ਟਵੀਟ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਅਤੇ ਕਿਹਾ ਅਤੇ ਇਸ ਟਵੀਟ 'ਤੇ ਬਹੁਤ ਪਿਆਰ ਦੀ ਲੁਟਾਇਆ ਸੀ।

pathaan second song image source: Instagram

ਸ਼ਾਹਰੁਖ ਖ਼ਾਨ ਫ਼ਿਲਮ ਪਠਾਨ ਨਾਲ ਵਾਪਸੀ ਕਰ ਰਹੇ ਹਨ। ਪਠਾਨ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਫ਼ਿਲਮ 'ਚ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਨੇ ਰਾਜਕੁਮਾਰ ਹਿਰਾਨੀ ਨਾਲ ਫ਼ਿਲਮ ਡਾਂਕੀ ਦਾ ਵੀ ਅਧਿਕਾਰਤ ਐਲਾਨ ਕੀਤਾ ਹੈ। ਫ਼ਿਲਮ 'ਚ ਤਾਪਸੀ ਪੰਨੂ ਦੇ ਨਾਲ ਸ਼ਾਹਰੁਖ ਖਾਨ ਦੀ ਜੋੜੀ ਹੈ।

 

You may also like