
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਕਾਂ ਦੇ ਲਈ ਸੰਗਤਾਂ ਦੁਨੀਆ ਭਰ ਦੇ ਕੋਨੇ-ਕੋਨੇ ਤੋਂ ਆਉਂਦੀਆਂ ਨੇ। ਹਰ ਇੱਕ ਇਨਸਾਨ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਨਤਮਸਤਕ ਹੁੰਦੇ ਨੇ। ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ : ਡਾਂਸ ਤੋਂ ਬਾਅਦ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਦਿਖਾਇਆ ਗਾਇਕੀ ਦਾ ਹੁਨਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਜੀ ਹਾਂ ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਉਹ ਕਪਿਲ ਸ਼ਰਮਾ ਦੇ ਵਿਆਹ ਦੇ ਲਈ ਸ਼ਾਮਿਲ ਹੋਣ ਗਏ ਸੀ। ਅੰਮ੍ਰਿਤਸਰ ਉਹ ਆਪਣੇ ਸਾਥੀਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੀ।

ਉਹ ਵੀਡੀਓ ‘ਚ ਕਹਿ ਰਹੇ ਨੇ ਕਿ ਬੈਸਟ ਜਗਾ ਜਿੱਥੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ..ਬਹੁਤ ਵਧੀਆ ਵਾਇਬਰੇਸ਼ਨ..ਤੁਸੀਂ ਵੀ ਕਰੋ ਦਰਸ਼ਨ ਗੋਲਡਨ ਟੈਂਪਲ ...’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਕ੍ਰਿਸ਼ਨਾ ਅਭਿਸ਼ੇਕ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਫ਼ਿਲਮਾਂ ਚ ਵੀ ਕੰਮ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਟੀਵੀ ਦੇ ਕਈ ਕਾਮੇਡੀ ਸ਼ੋਅਜ਼ ਵੀ ਕੰਮ ਕਰ ਚੁੱਕੇ ਨੇ।
View this post on Instagram