
ਤੁਸੀਂ ਅਕਸਰ ਹੀ ਸਮਲੌਂਗਿਕ ਵਿਆਹ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਮੁੰਡਾ ਜਾਂ ਕੁੜੀ ਖ਼ੁਦ ਦੇ ਨਾਲ ਹੀ ਵਿਆਹ ਕਰ ਲਵੇ। ਸ਼ਾਇਦ ਨਹੀਂ ਸੁਣਿਆ ਹੋਵੇ ਪਰ ਗੁਜਰਾਤ ਦੇ ਵਡੋਦਰਾ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲੀ ਸ਼ਮਾ ਬਿੰਦੂ ਨੇ ਅਜਿਹਾ ਹੀ ਕੀਤਾ ਹੈ। ਆਓ ਜਾਣਦੇ ਹਾਂ ਕਿ ਉਸ ਨੇ ਅਜਿਹਾ ਕਿਉਂ ਕੀਤਾ।

ਸ਼ਮਾ ਬਿੰਦੂ ਗੁਜਰਾਤ ਦੇ ਵਡੋਦਰਾ ਦੀ ਵਸਨੀਕ ਹੈ। ਇਥੇ ਸ਼ਮਾ ਦੇ ਘਰ ਮੰਡਪ ਵੀ ਸਜਾਇਆ ਗਿਆ ਸੀ, ਬਰਾਤੀ ਵੀ ਆਏ ਸਨ, ਵਿਆਹ ਸਮਾਗਮ ਦੀਆਂ ਹਰ ਤਿਆਰੀਆਂ ਸਨ, ਪਰ ਇਹ ਵਿਆਹ ਬਿਨਾਂ ਲਾੜੇ ਦੇ ਕੀਤਾ ਗਿਆ ਹੈ। ਜੀ ਹਾਂ ਤੁਸੀਂ ਵੀ ਗੱਲ ਸੁਣ ਕੇ ਹੈਰਾਨ ਰਹਿ ਗਏ ਹੋਵੋਗੇ ਕਿ ਆਖਿਰ ਬਿਨਾਂ ਲਾੜੇ ਤੋਂ ਇਹ ਵਿਆਹ ਕਿਵੇਂ ਹੋ ਗਿਆ।

ਦਰਅਸਲ ਸ਼ਮਾ ਬਿੰਦੂ ਨੇ ਕੁਝ ਦਿਨ ਪਹਿਲਾਂ ਹੀ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਸੀ, ਪਰ ਆਪਣੇ ਵਿਆਹ ਦੀ ਦੱਸੀ ਤਰੀਕ ਤੋਂ ਠੀਕ ਤਿੰਨ ਪਹਿਲਾਂ ਹੀ ਯਾਨੀ ਕਿ 9 ਜੂਨ ਨੂੰ ਵਿਆਹ ਕਰ ਲਿਆ। ਸ਼ਮਾ ਨੇ ਮਿਊਜ਼ਿਕ ਸਿਸਟਮ 'ਤੇ ਮੰਤਰ ਚਲਾ ਕੇ ਪੂਰੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ। ਸ਼ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਤੈਅ ਕੀਤੀ ਗਈ ਤਰੀਕ ਤੋਂ ਪਹਿਲਾਂ ਇਸ ਲਈ ਵਿਆਹ ਕੀਤਾ ਤਾਂ ਜੋ ਕਿਸੇ ਤਰੀਕੇ ਦਾ ਵਿਵਾਦ ਜਾਂ ਪਰੇਸ਼ਾਨੀ ਨਾਂ ਹੋਵੇ।

ਵਿਆਹ ਦੇ ਦੌਰਾਨ ਸ਼ਮਾ ਦੀ ਹਲਦੀ ਤੇ ਮੇਹਿੰਦੀ ਤੋਂ ਲੈ ਸੱਤ ਫੇਰੇ ਲੈਣ ਤੇ ਮੰਗ ਭਰਨ ਆਦਿ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਸ਼ਮਾ ਨੇ ਬਿਨਾਂ ਲਾੜੇ ਤੋਂ ਇੱਕਲੇ ਹੀ ਸੱਤ ਫੇਰੇ ਲਏ ਤੇ ਖ਼ੁਦ ਹੀ ਆਪਣੀ ਮੰਗ ਵਿੱਚ ਸੰਦੂਰ ਲਗਾਇਆ।
ਦੱਸ ਦਈਏ ਕਿ ਸ਼ਮਾ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਹ ਜ਼ਿੰਦਗੀ ਭਰ ਇੱਕਲੇ ਯਾਨੀ ਕਿ ਖ਼ੁਦ ਨਾਲ ਹੀ ਰਹਿਣਾ ਚਾਹੁੰਦੀ ਹੈ। ਉਸ ਦੀ ਲਾੜੀ ਬਨਣ ਦੀ ਇੱਛਾ ਸੀ, ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ।

ਹੋਰ ਪੜ੍ਹੋ: ਸੋਨਮ ਕਪੂਰ ਦੇ ਪਤੀ ਆਨੰਦ ਅਹੂਜਾ ਨੇ ਆਪਣੀ ਪਤਨੀ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਰੋਮੈਂਟਿਕ ਤਸਵੀਰ
ਸ਼ਮਾ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਇੱਕਲੇ ਹੀ ਹਨੀਮੂਨ ਲਈ ਜਾਵੇਗੀ। ਇਸ ਸੋਲੋ ਮੈਰਿਜ਼ ਨਾਲ ਉਹ ਬੇਹੱਦ ਖੁਸ਼ ਹੈ ਤੇ ਉਸ ਦੇ ਮਾਤਾ-ਪਿਤਾ, ਦੋਸਤ ਅਤੇ ਰਿਸ਼ਤੇਦਾਰ ਵੀ ਖੁਸ਼ ਹਨ। ਸ਼ਮਾ ਦੀ ਇਸ ਅਨੋਖੀ ਸੋਲੋ ਮੈਰਿਜ਼ ਦੀਆਂ ਤਸਵੀਰਾਂ ਹੁਣ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਕੀ ਹੁੰਦੀ ਹੈ sologamy Marriage?
ਸੋਲੋਗਮੀ ਨੂੰ ਸਵੈ-ਵਿਆਹ ਲਈ ਇੱਕ ਵਿਕਲਪਿਕ ਸ਼ਬਦ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਵਿਆਹ ਦੇ ਇਸ ਰੂਪ ਦੇ ਸਮਰਥਕ ਇਸ ਨਾਲ ਆਪਣੇ ਖੁਦ ਦੀ ਕੀਮਤ ਦੀ ਪੁਸ਼ਟੀ ਕਰਦੇ ਹੋਏ ਪ੍ਰਚਾਰਦੇ ਹਨ ਅਤੇ ਦੱਸਦੇ ਹਨ ਕਿ ਇਹ ਇੱਕ ਖੁਸ਼ਹਾਲ ਜੀਵਨ ਵੱਲ ਅਗਵਾਈ ਕਰਦਾ ਹੈ। ਇਹ ਸੰਕਲਪ ਪੌਪ ਕਲਚਰ ਵਿੱਚ ਸੈਕਸ ਅਤੇ ਦ ਸਿਟੀ ਦੇ ਕੈਰੀ ਬ੍ਰੈਡਸ਼ੌ, ਗਲੀ ਦੇ ਸੂ ਸਿਲਵੇਸਟਰ, ਜ਼ੂਲੈਂਡਰ 2 ਦੇ ਆਲ ਅਤੇ ਡਾਕਟਰਾਂ ਦੇ ਵੈਲੇਰੀ ਪਿਟਮੈਨ ਅਤੇ ਰੋਨਾ ਜੇਫਰਸਨ ਦੇ ਨਾਲ ਵੀ ਪ੍ਰਸਿੱਧ ਹੈ।