ਗਾਇਕ ਕੁਲਬੀਰ ਝਿੰਜਰ ਦੇ ਨਵੇਂ ਗਾਣੇ ‘ਦਿਲ ਦੇ ਨੇੜੇ’ ਦਾ ਟੀਜ਼ਰ ਰਿਲੀਜ਼
ਗਾਇਕ ਕੁਲਬੀਰ ਝਿੰਜਰ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਪੂਰਾ ਗਾਣਾ ਕੱਲ੍ਹ ਨੂੰ ਰਿਲੀਜ਼ ਹੋਵੇਗਾ । ਝਿੰਜਰ ਨੇ ਆਪਣੇ ਇੰਸਟਾਗ੍ਰਾਮ ਤੇ ਟੀਜ਼ਰ ਦੀ ਵੀਡੀਓ ਸ਼ੇਅਰ ਕੀਤੀ ਹੈ । ‘ਦਿਲ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਟੀਜ਼ਰ ਨੂੰ ਝਿੰਜਰ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਸ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਕੁਲਬੀਰ ਝਿੰਜਰ ਨੇ ਲਿਖਿਆ ਹੈ
https://www.instagram.com/p/CEMc9k6FjWN/
“ਰੱਬ ਜਿਵੇਂ ਆਪ ਆ ਕੇ ਮਿਲਿਆ ਫਕੀਰ ਨੂੰ,,,, ਕਰੇ ਕੋਈ ਅਬਾਦ ਬੀਆਬਾਨ ਪਈ ਤਾਮੀਰ ਨੂੰ ,,,, ਤੇਰੇ ਮੇਰੇ ਮਿਲਣੇਂ ਦੇ ਬਣੇਂ ਨੇ ਵਸੀਲੇ ਏਦਾਂ , ਮੰਜਲਾਂ ਤੇ ਰਾਹੀ ਜਿਵੇਂ ਪਹੁੰਚ ਜੇ ਅਖੀਰ ਨੂੰ ,,,,(ਦਿਲ ਦੇ ਨੇੜੇ)- ਝਿੰਜਰ , Ssa g apne song “Dil De Nede” da teaser hogeaa Out .. full song kal nu .. dekhan li karo subscribe our channel “kulbir jhinjer worldwide” ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕੁਲਬੀਰ ਝਿੰਜਰ ਨੇ ਖੁਦ ਲਿਖੇ ਹਨ ।
https://www.instagram.com/p/CES79H8gyiB/?igshid=clw4bl6p8m21
ਗਾਣੇ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਰਾਹੁਲ ਚਾਹਲ ਨੇ ਬਣਾਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕੁਲਬੀਰ ਝਿੰਜਰ ਦਾ ਗਾਣਾ ਤਰਸੇਮ ਜੱਸੜ ਨਾਲ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।
https://www.instagram.com/p/CC_ElOPlThM/