ਲਖਵਿੰਦਰ ਵਡਾਲੀ ਦਾ ਗੀਤ 'ਕੁੱਲੀ'ਕਰ ਰਿਹਾ ਹੈ ਇਸ਼ਕ ਹਕੀਕੀ ਦੀ ਗੱਲ,ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | December 04, 2019

ਲਖਵਿੰਦਰ ਵਡਾਲੀ ਜਲਦ ਹੀ ਆਪਣੇ ਨਵੇਂ ਗੀਤ 'ਕੁੱਲੀ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਹਨ ।ਇਸ ਗੀਤ ਦੇ ਬੋਲ ਟ੍ਰਡੀਸ਼ਨਲ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਆਰ.ਬੀ. ਨੇ ।ਇਸ ਗੀਤ 'ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਮਹਿਬੂਬ ਦੂਰ ਹੋ ਜਾਂਦਾ ਹੈ ਅਤੇ ਇੱਕ ਪਰਦਾ ਹੁੰਦਾ ਹੈ ਜੋ ਦੋਨਾਂ ਨੂੰ ਮਿਲਣ ਨਹੀਂ ਦਿੰਦਾ ਅਤੇ ਇਹ ਪਰਦਾ ਜਦੋਂ ਹੱਟ ਜਾਂਦਾ ਹੈ ਤਾਂ ਸਭ ਕੁਝ ਸਾਫ ਹੋ ਜਾਂਦਾ ਹੈ ।

ਹੋਰ ਵੇਖੋ  :ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦਾ ਖ਼ੂਬਸੂਰਤ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗੀਤ ਨੁੰ ਆਪਣੇ ਸੂਫ਼ੀਆਨਾ ਅੰਦਾਜ਼ 'ਚ ਬਹੁਤ ਹੀ ਸੋਹਣਾ ਲਖਵਿੰਦਰ ਵਡਾਲੀ ਨੇ ਗਾਇਆ ਹੈ ।ਇਸ ਗੀਤ 'ਚ ਇਸ਼ਕ ਮਿਜਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ।

https://www.instagram.com/p/B49N67KhKHN/

ਲਖਵਿੰਦਰ ਵਡਾਲੀ ਦੇ ਇਸ ਗੀਤ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਆਖਿਰਕਾਰ ਇੰਤਜ਼ਾਰ ਦੀਆਂ ਉਹ ਘੜੀਆਂ ਖਤਮ ਹੋ ਚੁੱਕੀਆ ਹਨ ਅਤੇ ਗੀਤ ਸਰੋਤਿਆਂ ਦੇ ਸਨਮੁਖ ਹੋ ਚੁੱਕਿਆ ਹੈ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ ।

https://www.instagram.com/p/B4CHraxhiqo/

ਦੱਸ ਦਈਏ ਕਿ ਇਸ ਗੀਤ ਦਾ ਟੀਜ਼ਰ ਦੋ ਦਿਨ  ਪਹਿਲਾਂ ਹੀ ਲਖਵਿੰਦਰ ਵਡਾਲੀ  ਨੇ ਸਾਂਝਾ ਕੀਤਾ ਸੀ ।ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਨਾਲ ਨਵਾਜ਼ਿਆ ਹੈ ਅਤੇ ਉਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

You may also like