ਕੁਲਰਾਜ ਰੰਧਾਵਾ ਦੀਆਂ ਇਹ ਖ਼ੂਬਸੂਰਤ ਨਵੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਐਕਟਰੈੱਸ ਨੇ ਨਾਲ ਹੀ ਦਿੱਤਾ ਖ਼ਾਸ ਸੁਨੇਹਾ

written by Lajwinder kaur | June 02, 2021

ਪੰਜਾਬੀ ਫ਼ਿਲਮੀ ਜਗਤ ਦੀ ਬੇਹੱਦ ਹੀ ਖ਼ੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

kulraj image source-instagram
ਹੋਰ ਪੜ੍ਹੋ : ਗੁਰਨਜ਼ਰ ਚੱਠਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਨਵਾਂ ਗੀਤ, ਅਦਾਕਾਰਾ ਜੈਸਮੀਨ ਭਸੀਨ ਲਾਵੇਗੀ ਆਪਣੀ ਅਦਾਕਾਰੀ ਦਾ ਤੜਕਾ
actress kulraj randhawa shared her new pics image source-instagram
ਇਨ੍ਹਾਂ ਤਸਵੀਰਾਂ ‘ਚ ਉਹ ਅੰਗੂਰਾਂ ਦੇ ਨਾਲ ਲਵਲੀ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ਮਿਹਨਤ ਦੇ ਫਲ ਤੋਂ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਸਮਰਥਨ ਦੇਣ ਵਾਲਾ ਹੈਸ਼ ਟੈੱਗ ਵੀ ਪੋਸਟ ਕੀਤਾ ਹੈ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
Binnu dhillon and Kulraj Randhawa's movie Naukar vahuti da shoot start image source-instagram
ਜੇ ਗੱਲ ਕਰੀਏ ਕੁਲਰਾਜ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਕਈ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਹ ਪੰਜਾਬੀ ਫ਼ਿਲਮੀ ਜਗਤ ਨੂੰ ‘ਤੇਰਾ ਮੇਰਾ ਕੀ ਰਿਸ਼ਤਾ’, ‘ਮੰਨਤ’, ‘ਨਿਧੀ ਸਿੰਘ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਅਖੀਰਲੀ ਵਾਰ ਉਹ ਬਿੰਨੂ ਢਿੱਲੋਂ ਦੇ ਨਾਲ ‘ਨੌਕਰ ਵਹੁਟੀ ਦਾ’ ਫ਼ਿਲਮ ‘ਚ ਨਜ਼ਰ ਆਈ ਸੀ।  

0 Comments
0

You may also like