ਕੁਲਵਿੰਦਰ ਬਿੱਲਾ, ਮੈਂਡੀ ਤੱਖਰ ਦੀ ਫਿਲਮ 'ਟੈਲੀਵਿਜ਼ਨ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | June 14, 2022

ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਅਭਿਨੀਤ ਪੰਜਾਬੀ ਫਿਲਮ 'ਟੈਲੀਵਿਜ਼ਨ' 24 ਜੂਨ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਐਲਾਨ 2018 ਵਿੱਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ, ਪ੍ਰਸ਼ੰਸਕ ਫਿਲਮ ਦੀ ਉਡੀਕ ਕਰ ਰਹੇ ਹਨ। ਆਖਿਰਕਾਰ, ਫਿਲਮ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ ਅਤੇ ਇਸ ਦੀ ਰਿਲੀਜ਼ ਤੋਂ ਪਹਿਲਾਂ, ਨਿਰਮਾਤਾਵਾਂ ਨੇ ਅੱਜ ਯਾਨੀ ਕਿ 14 ਜੂਨ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।

image From instagram

ਪੰਜਾਬੀ ਫਿਲਮ 'ਟੈਲੀਵਿਜ਼ਨ' ਦੇ ਟ੍ਰੇਲਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਫਿਲਮ ਦੀਆਂ ਦਿਲਚਸਪ ਝਲਕਿਆਂ ਨੇ ਫਿਲਮ ਪ੍ਰੇਮੀਆਂ 'ਚ ਉਤਸਾਹ ਨੂੰ ਵਧਾ ਦਿੱਤਾ ਹੈ। ਇਹ ਫ਼ਿਲਮ ਪੂਰਵ-ਇਤਿਹਾਸਕ ਸਮੇਂ 'ਤੇ ਆਧਾਰਿਤ ਦੱਸੀ ਜਾਂਦੀ ਹੈ ਜਦੋਂ ਪਿੰਡ ਵਿੱਚ ਸਿਰਫ਼ ਇੱਕ ਟੈਲੀਵਿਜ਼ਨ ਹੁੰਦਾ ਸੀ।

ਫਿਲਮ ਦਾ ਟ੍ਰੇਲਰ ਸਾਲ 1980 ਤੋਂ ਸ਼ੁਰੂ ਹੁੰਦਾ ਹੈ ਇੱਕ ਵਿਹੜੇ ਦੇ ਵਿੱਚ ਬੱਚਿਆ ਸਣੇ ਕਿੰਨੇ ਹੀ ਲੋਕ ਬੈਠੇ ਨਜ਼ਰ ਆਉਂਦੇ ਹਨ। ਇਸ ਦੀ ਸ਼ੁਰੂਆਤ ਗੁਰਪ੍ਰੀਤ ਘੁੱਗੀ ਅਤੇ ਕੁਲਵਿੰਦਰ ਬਿੱਲਾ ਨਾਲ ਹੁੰਦੀ ਹੈ। ਇਸ 'ਚ ਕੁਲਵਿੰਦਰ ਬਿੱਲਾ ਟੀਵੀ ਦਾ ਐਂਟੀਨਾ ਠੀਕ ਕਰਦੇ ਤੇ ਗੁਰਪ੍ਰੀਤ ਘੁੱਗੀ ਟੀਵੀ ਦੇ ਅੱਗੇ ਬੈਠੇ ਨਜ਼ਰ ਆ ਰਹੇ ਹਨ। ਇਹ ਫਿਲਮ ਦੀ ਪੂਰੀ ਕਹਾਣੀ ਟੈਲੀਵਿਜ਼ਨ ਦੇ ਆਲੇ-ਦੁਆਲੇ ਘੁੰਮਦੀ ਹੈ।

image From instagram

ਇਸ ਫਿਲਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਸ਼ਾਨਦਾਰ ਕਲਾਕਾਰ ਜਿਵੇਂ ਕੁਲਵਿੰਦਰ ਬਿੱਲਾ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਬਨਿੰਦਰ ਬੰਨੀ, ਸੀਮਾ ਕੌਸ਼ਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਿਲ ਹਨ।

ਤਾਜ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਸੁਮੀਤ ਸਿੰਘ ਅਤੇ ਪੁਸ਼ਪਿੰਦਰ ਕੌਰ ਕਰ ਰਹੇ ਹਨ। ਇਸ ਦੌਰਾਨ ਇਹ ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਸਿਮਰਜੀਤ ਸਿੰਘ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਰਿਲੀਜ਼ ਹੋਵੇਗੀ।

image From instagram

ਹੋਰ ਪੜ੍ਹੋ: ਰਣਜੀਤ ਬਾਵਾ ਦਾ ਗੀਤ ਕਿੰਨੇ ਆਏ ਕਿੰਨੇ ਗਏ -3 ਹੋਇਆ ਰਿਲੀਜ਼, 1984 ਦੇ ਘੱਲੂਘਾਰੇ 'ਤੇ ਅਧਾਰਿਤ ਇਹ ਗੀਤ ਤੁਹਾਨੂੰ ਵੀ ਕਰ ਦੇਵੇਗਾ ਭਾਵੁਕ

ਇਹ ਫਿਲਮ 24 ਜੂਨ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਟੈਲੀਵਿਜ਼ਨ' ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

You may also like