
ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਨਵੇਂ ਟਰੈਕ ‘ਕਿੰਨੇ ਆਏ ਕਿੰਨੇ ਗਏ-3’(Kinne Aye Kinne Gye 3) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਇਹ ਗਾਣਾ ਦਰਸ਼ਕਾਂ ਨੂੰ ਇੰਨਾ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗਾਣਾ ਯੂਟਿਊਬ ‘ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ਅਤੇ ਦਰਸ਼ਕ ਇਸ ਨੂੰ ਸੁਣ ਭਾਵੁਕ ਹੋ ਗਏ ਹਨ।

ਇਸ ਗੀਤ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ- ‘ਕਿੰਨੇ ਆਏ ਕਿੰਨੇ ਗਏ 3 ..ਮੌਤ ਚੰਦਰੀ ਨਾ ਉਮਰਾਂ ਨੂੰ ਵੇਖਦੀ ਚੰਗੇ ਭਲੇ ਦਾ ਵੀ ਪਾਸਾ ਪਲਟਾ ਕੇ ਸੁੱਟਦੀ 💔’ ।

ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ Lovely Noor ਨੇ ਲਿਖੇ ਨੇ ਤੇ ਮਿਊਜ਼ਿਕ M.Vee ਨੇ ਦਿੱਤਾ ਹੈ।ਇਸ ਗਾਣੇ ਦਾ ਲਿਰਿਕਲ ਵੀਡੀਓ Dhiman Productions ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਦਰਸ਼ਕ ਰਣਜੀਤ ਬਾਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਨੇ।

ਇਸ ਤੋਂ ਪਹਿਲਾਂ ਵੀ ਰਣਜੀਤ ਬਾਵਾ ਇਸ ਗੀਤ ਕਿੰਨੇ ਆਏ ਕਿੰਨੇ ਗਏ ਦਾ ਪਾਰਟ 1 ਅਤੇ ਪਾਰਟ 2 ਰਿਲੀਜ਼ ਕਰ ਚੁੱਕੇ ਹਨ। ਇਹ ਗੀਤ ਸਮਾਜ ਵਿੱਚ ਇਤਿਹਾਸ ਤੋਂ ਲੈ ਕੇ ਹੁਣ ਤੱਕ ਦੇ ਮੌਜੂਦਾ ਹਲਾਤਾਂ ਬਾਰੇ ਗੱਲ ਕਰਦਾ ਹੈ। ਇਸ ਗੀਤ ‘ਚ ਰਣਜੀਤ ਬਾਵਾ ਨੇ ਸਿੱਖ ਇਤਿਹਾਸ, ਸਾਲ 1984 ਦੇ ਘੱਲੂਘਾਰੇ ਅਤੇ ਕਿਸਾਨੀ ਅੰਦੋਲਨ, ਕੋਰੋਨਾ, ਗਰੀਬੀ ਤੋਂ ਲੈ ਕੇ ਸਮਾਜ ‘ਚ ਚੱਲ ਰਹੀਆਂ ਮਾੜੀਆਂ ਗੱਲਾਂ, ਨੂੰ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਹੈ। ਦਰਸ਼ਕ ਇਸ ਗੀਤ ਨੂੰ ਸੁਣ ਕੇ ਬੇਹੱਦ ਭਾਵੁਕ ਹੋ ਗਏ ਹਨ।

ਹੋਰ ਪੜ੍ਹੋ: ਫਿਲਮ 'ਬ੍ਰਹਮਾਸਤਰ' ਤੋਂ ਮੌਨੀ ਰਾਏ ਦਾ ਫਰਸਟ ਲੁੱਕ ਆਇਆ ਸਾਹਮਣੇ, ਵੇਖ ਕੇ ਰਹਿ ਜਾਓਗੇ ਹੈਰਾਨ
ਜੇਕਰ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਹੇਠ ਦਿੱਤੇ ਲਿੰਕ 'ਤੇ ਜਾ ਕੇ ਦਰਸ਼ਕ ਇਸ ਗੀਤ ਦਾ ਅਨੰਦ ਲੈ ਸਕਦੇ ਨੇ ਤੇ ਕਮੈਂਟ ਕਰਕੇ ਦੱਸ ਸਕਦੇ ਨੇ ਉਨ੍ਹਾਂ ਨੂੰ ਇਹ ਗੀਤ ਕਿਵੇਂ ਦਾ ਲੱਗਿਆ।
View this post on Instagram