ਫਿਲਮ 'ਬ੍ਰਹਮਾਸਤਰ' ਤੋਂ ਮੌਨੀ ਰਾਏ ਦਾ ਫਰਸਟ ਲੁੱਕ ਆਇਆ ਸਾਹਮਣੇ, ਵੇਖ ਕੇ ਰਹਿ ਜਾਓਗੇ ਹੈਰਾਨ

written by Pushp Raj | June 14, 2022

ਬਾਲੀਵੁੱਡ ਅਦਾਕਾਰਾ ਮੌਨੀ ਰਾਏ ਜਲਦ ਹੀ ਆਪਣੀ ਆਉਣ ਵਾਲੀ ਨਵੀਂ ਫਿਲਮ 'ਬ੍ਰਹਮਾਸਤਰ' ਵਿੱਚ ਨਜ਼ਰ ਆਵੇਗੀ। ਜਿਥੇ ਲੋਕਾਂ ਨੇ ਮੌਨੀ ਨੂੰ ਪਹਿਲਾਂ ਏਕਤਾ ਕਪੂਰ ਦੇ ਸ਼ੋਅ ਵਿੱਚ ਨਾਗਿਨ ਦੇ ਰੂਪ ਵਿੱਚ ਵੇਖਿਆ ਹੈ, ਉਥੇ ਹੀ ਹੁਣ ਫਿਲਮ 'ਬ੍ਰਹਮਾਸਤਰ' 'ਚ ਮੌਨੀ ਰਾਏ ਨੂੰ ਇੱਕ ਨਵੇਂ ਅਵਤਾਰ ਵਿੱਚ ਵੇਖਣਗੇ। ਫਿਲਮ 'ਬ੍ਰਹਮਾਸਤਰ' ਤੋਂ ਮੌਨੀ ਰਾਏ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

image From instagram

ਦੱਸ ਦਈਏ ਕਿ ਬਾਲੀਵੁੱਡ ਸਟਾਰਸ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ ਪਾਰਟ 1: ਸ਼ਿਵ' ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗਾ। ਇਸ ਫਿਲਮ ਦਾ ਮੋਸਟ ਅਵੇਟਿਡ ਟ੍ਰੇਲਰ ਕੱਲ ਯਾਨੀ 15 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਇੱਕ-ਇਕੱ ਕਰਕੇ ਵੱਖ-ਵੱਖ ਫਿਲਮ ਦੇ ਵੱਖ-ਵੱਖ ਕਿਰਦਾਰਾਂ ਦੇ ਪੋਸਟਰ ਰਿਲੀਜ਼ ਕਰ ਰਹੇ ਹਨ। ਹਾਲ ਹੀ 'ਚ ਫਿਲਮ 'ਚੋਂ ਅਮਿਤਾਭ ਬੱਚਨ ਅਤੇ ਨਾਗਾਰਜੁਨ ਦਾ ਲੁੱਕ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਹੁਣ ਕਰਨ ਜੌਹਰ ਨੇ ਮੌਨੀ ਰਾਏ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ।

image From instagram

ਫਿਲਮ 'ਬ੍ਰਹਮਾਸਤਰ' ਦੀ ਮੌਨੀ ਰਾਏ ਦੇ ਲੁੱਕ ਨੂੰ ਦਰਸਾਉਂਦਾ ਇੱਕ ਮੋਸ਼ਨ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਫਿਲਮਮੇਕਰ ਕਰਨ ਜੌਹਰ ਨੇ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਕਰ ਲੇ ਸਬ ਕੋ ਅਪਨੇ ਵਸ਼ ਮੇਂ , ਅੰਧੇਰੇ ਕੀ ਰਾਨੀ ਹੈ। ਬ੍ਰਹਮਾਸਤਰ ਕੋ ਹਾਸਿਲ ਕਰਨਾ, ਯੇ ਜੁਨੂੰਨ ਨੇ ਠਾਨੀ ਹੈ। Meet the leader of the Dark Forces... our Mysterious Queen of Darkness… Junoon! Watch out for Junoon in our Trailer tomorrow! "

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੇ ਕਿਰਦਾਰ ਗੁਰੂ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ। ਅਮਿਤਾਭ ਬੱਚਨ ਸਫੈਦ ਦਾੜ੍ਹੀ ਅਤੇ ਵਾਲਾਂ ਵਿੱਚ ਨਜ਼ਰ ਆ ਰਹੇ ਹਨ। ਪੋਸਟਰ 'ਚ ਅਭਿਨੇਤਾ ਦੇ ਚਿਹਰੇ 'ਤੇ ਦੋ ਜ਼ਖਮ ਹਨ, ਜਿਨ੍ਹਾਂ 'ਚੋਂ ਖੂਨ ਨਿਕਲ ਰਿਹਾ ਹੈ। ਉਨ੍ਹਾਂ ਦੇ ਹੱਥ ਵਿੱਚ ਇੱਕ ਤਲਵਾਰ ਵੀ ਹੈ ਜੋ ਉਸਨੇ ਇੱਕ ਤਿੱਖੀ ਥਾਂ ਤੋਂ ਫੜੀ ਹੋਈ ਹੈ। ਅਦਾਕਾਰ ਦੇ ਲੁੱਕ ਨੂੰ ਰਿਲੀਜ਼ ਕਰਦੇ ਹੋਏ ਨਿਰਮਾਤਾ ਨੇ ਲਿਖਿਆ, 'ਗੁਰੂ ਹੈ ਗੰਗਾ ਗਿਆਨ ਕੀ। ਪਾਸ਼ ਦੀ ਸੋਝੀ, ਜਦੋਂ ਗੁਰੂ ਹਥਿਆਰ ਚੁੱਕਦਾ ਹੈ। ਪਾਪ ਨੂੰ ਨਸ਼ਟ ਕਰੋ....ਇੱਕ ਰੋਸ਼ਨੀ ਜਿਸ ਵਿੱਚ ਹਨੇਰੇ ਨੂੰ ਹਰਾਉਣ ਦੀ ਸ਼ਕਤੀ ਹੈ।"

image From instagram

ਹੋਰ ਪੜ੍ਹੋ: ਸਿੰਗਾ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਟ੍ਰੋਲਰਸ ਨੇ ਕਿਹਾ ਸੀ 'ਤੂੰ ਵੀ ਜਲਦੀ ਮਰ ਜਾਣਾ ਐ'

ਦੱਸਣਯੋਗ ਹੈ ਕਿ ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ। ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅਯਾਨ, ਰਣਬੀਰ ਅਤੇ ਆਲਿਆ ਨੇ ਲਗਭਗ ਪੰਜ ਸਾਲ ਬਾਅਦ ਕਾਸ਼ੀ ਦੇ ਮੰਦਰ ਦੇ ਦਰਸ਼ਨ ਕੀਤੇ। ਤਿੰਨਾਂ ਨੇ ਦਰਸ਼ਨ ਦੀਆਂ ਤਸਵੀਰਾਂ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਿੰਨੋਂ ਸੈਲੇਬਸ ਦੇ ਗਲੇ 'ਚ ਫੁੱਲਾਂ ਦੇ ਹਾਰ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Karan Johar (@karanjohar)

You may also like