ਸਿੰਗਾ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਟ੍ਰੋਲਰਸ ਨੇ ਕਿਹਾ ਸੀ 'ਤੂੰ ਵੀ ਜਲਦੀ ਮਰ ਜਾਣਾ ਐ'

written by Pushp Raj | June 14, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ। ਅਜਿਹੇ ਵਿੱਚ ਕਈ ਪੰਜਾਬੀ ਕਲਾਕਾ ਅਜੇ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਆ ਪਾ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨੇ ਇੱਕ ਪੋਸਟ ਪਾਈ ਸੀ ਜਿਸ ਨੂੰ ਲੈ ਕੇ ਕੁਝ ਟ੍ਰੋਲਰਸ ਨੇ ਉਨ੍ਹਾਂ ਦੀ ਉਸ ਪੋਸਟ ਹੇਠ ਨੈਗੇਟਿਵ ਕੁਮੈਂਟ ਕੀਤੇ ਸਨ। ਹੁਣ ਸਿੰਗਾ ਨੇ ਇਨ੍ਹਾਂ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

image From instagram

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇਹਾਂਤ ਤੋਂ ਬਾਅਦ ਸਿੰਗਾ ਵੀ ਇਸ ਸਦਮੇ ਤੋਂ ਬਾਹਰ ਨਹੀਂ ਆ ਸਕੇ ਹਨ। ਸਿੰਗਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਪਾਈ ਸੀ ਕਿ "ਸਹੀ ਸਾਬਿਤ ਕਰਨ ਲਈ ਸਿੰਗਿਆ ਮਰਨਾ ਪੈਂਦਾ ਤੇ ਇਸ ਪੋਸਟ ਦੇ ਪਿਛੇ ਉਨ੍ਹਾਂ ਨੇ ਡਾਰਕ ਬੈਕਗ੍ਰਾਊਡ ਲਾਇਆ ਸੀ। "

ਇਸ ਪੋਸਟ ਦੇ ਹੇਠਾਂ ਟ੍ਰੋਲਰਸ ਨੇ ਸਿੰਗਾ ਲਈ ਕਈ ਬੂਰੇ ਕੁਮੈਂਟ ਲਿਖੇ ਅਤੇ ਇੱਕ ਯੂਜ਼ਰ ਨੇ ਲਿਖਿਆ, 'ਤੂੰ ਵੀ ਜਲਦੀ ਮਰ ਜਾਣਾ ਐ'। ਇਸ ਦੇ ਹੇਠਾਂ ਹੋਰ ਕਈ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਲਿਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਸਿੰਗਾ ਨੂੰ ਟ੍ਰੋਲ ਕੀਤਾ।

image From instagram

ਇਸ ਨਫਰਤ ਭਰੇ ਕੁਮੈਂਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕਰਦੇ ਹੋਏ ਸਿੰਗਾ ਨੇ ਇਨ੍ਹਾਂ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਨਫਰਤ ਭਰੇ ਕੁਮੈਂਟ ਨੂੰ ਸ਼ੇਅਰ ਕਰਦੇ ਹੋਏ ਸਿੰਗਾ ਨੇ ਕਿਹਾ, " ਜਦੋਂ ਲਿਖੀ ਆ ਤਾਂ ਉਸ ਨੂੰ ਕੌਣ ਟਾਲ ਸਕਦਾ ਹੈ ਵੀਰ 🙏🏽 ਵਾਹਿਗੁਰੂ ਭਲਾ ਕਰੇ ! ਜਿੰਦਗੀ ਤੋਂ ਤਾਂ ਭਰੋਸਾ ਹੀ ਉੱਠ ਗਿਆ ਹੈ। ਹੁਣ ਤਾਂ ਇਹ ਕਿ ਜੋ ਕੰਮ ਮਿਥੇ ਹੋਏ ਨੇ ਉਹ ਪੂਰੇ ਕਰ ਜਾਈਏ ਬੱਸ ਤੁਸੀਂ ਕੋਈ ਕਮੀ ਨਾਂ ਛੱਡੀਓ ! STOP HATE"

image From instagram

ਹੋਰ ਪੜ੍ਹੋ: ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ 'ਚ ਮਿਲੀ ਬੇਲ , ਪੜ੍ਹੋ ਪੂਰੀ ਖ਼ਬਰ

ਸਿੰਗਾ ਨੇ ਟ੍ਰੋਲਰਸ ਵੱਲੋਂ ਕੀਤੀ ਗਏ ਇਨ੍ਹਾਂ ਨਫਰਤ ਭਰੇ ਕੁਮੈਂਟ ਦਾ ਬੇਹੱਦ ਸਾਦਗੀ ਤੇ ਪਿਆਰ ਭਰੇ ਅੰਦਾਜ਼ ਵਿੱਚ ਕਰਾਰਾ ਜਵਾਬ ਦਿੱਤਾ ਹੈ। ਇਸ ਦੇ ਲਈ ਸਿੰਗਾ ਦੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਸਿੰਗਾ ਦੇ ਫੈਨਜ਼ ਉਨ੍ਹਾਂ ਨੂੰ ਇਨ੍ਹਾਂ ਨਫਰਤ ਭਰੇ ਕੁਮੈਂਟ ਤੋ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ।

You may also like