Trending:
ਜਾਣੋ ਕਿਹੜਾ ਕੋਹਿਨੂਰ ਭਾਲਦੇ ਨੇ ਕੁਲਵਿੰਦਰ ਬਿੱਲਾ ਆਪਣੇ ਇਸ ਨਵੇਂ ਗੀਤ 'ਚ
ਬੜੀ ਬੇਸਬਰੀ ਨਾਲ ਜਿਸਦਾ ਇੰਤਜਾਰ ਹੋ ਰਿਹਾ ਸੀ ਲਉ ਜੀ ਆ ਗਿਆ ਹੈ ਉਹ ਗੀਤ, ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੇ ਬੜੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ kulwinder billa ਦਾ ਗੀਤ ਕੋਹਿਨੂਰ ਰਿਲੀਜ਼ ਹੋ ਚੁੱਕਾ ਹੈ ਅਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਗੀਤ ਦੇ ਨਾਂ ਕੋਹਿਨੂਰ ਦੀ ਤਰਾਂ ਕੁਲਵਿੰਦਰ ਬਿੱਲਾ ਖੁਦ ਵੀ ਇਸ ਵਿੱਚ ਕੋਹਿਨੂਰ ਦੀ ਤਰਾਂ ਚਮਕ ਰਹੇ ਹਨ ਮਤਲੱਬ ਕਿ ਉਹਨਾਂ ਦੇ ਇਸ ਗੀਤ ਚ ਉਹਨਾਂ ਦੀ ਟੌਰ ਵੇਖਣ ਵਾਲੀ ਹੈ|

ਹਰ ਕੋਈ ਉਹਨਾਂ ਦੀ ਗਾਇਕੀ ਦਾ ਫੈਨ ਹੈ| ਜਿਥੇ ਗੀਤ punjabi music ਦੇ ਬੋਲ ਰਿਕੀ ਖਾਨ ਦੁਆਰਾ ਲਿਖੇ ਗਏ ਹਨ ਉਥੇ ਹੀ ਇਸਨੂੰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ| ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਦੁਆਰਾ ਇਸਦੇ ਨਿਰਮਾਤਾ ਹਨ| ਗੀਤ ਸੋਸ਼ਲ ਮੀਡਿਆ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਕੁਝ ਟਾਇਮ ਵਿੱਚ ਹੀ ਗੀਤ ਨੂੰ 50 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਦੇਖ ਲਿਆ ਹੈ| ਗੀਤ ਬੇਹੱਦ ਖੂਬਸੂਰਤ ਲੋਕੇਸ਼ਨ ਤੇ ਸ਼ੂਟ ਕੀਤਾ ਗਿਆ ਹੈ|
https://www.youtube.com/watch?v=bvl4IhKRNdE
ਕੋਹਿਨੂਰ ਦੀ ਤਰਾਂ ਕੁਲਵਿੰਦਰkulwinder billa ਦੇ ਬਾਕੀ ਗੀਤਾਂ ਨੂੰ ਵੀ ਫੈਨਸ ਵਲੋਂ ਹਮੇਸ਼ਾ ਪਿਆਰ ਦਿਤਾ ਗਿਆ ਹੈ ਉਹਨਾਂ ਦੇ ਗੀਤ ਜਿਵੇਂ ਕਿ ਮੇਰੇ ਯਾਰ,ਪਲਾਜ਼ੋ, ਸੇਮ ਟਾਈਮ ਸੇਮ ਜਗ੍ਹਾ,ਟਾਈਮ ਟੇਬਲ punjabi music, ਯਾਦਾਂ ਸੁਪਨੇ ਆਦਿ ਬਹੁਤ ਪਸੰਦ ਕੀਤੇ ਜਾਣ ਵਾਲੇ ਗੀਤ ਰਹੇ ਹਨ| ਗੀਤ ਸੇਮ ਟਾਈਮ ਸੇਮ ਜਗ੍ਹਾ ਹੁਣ ਤੱਕ 50 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ| ਜਿਥੇ ਇਸ ਗੀਤ ਨੂੰ ਗਾਇਕ ਸੰਦੀਪ ਬਰਾੜ ਦੁਆਰਾ ਗਾਇਆ ਸੀ ਓਥੇ ਹੀ ਅੱਬੀ ਫਤਹਿਗੜ੍ਹੀਆ ਦੀ ਕਲਮ ਨੇ ਇਸਦੇ ਬੋਲ ਲਿਖੇ ਸਨ| ਕੁਲਵਿੰਦਰ ਬਿੱਲਾ ਦੀ ਅਦਾਕਾਰੀ ਨੇ ਇਸ ਵਿੱਚ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ| ਉਮੀਦ ਹੈ ਫੈਨਸ ਨੂੰ ਗੀਤ ਕੋਹਿਨੂਰ ਨੂੰ ਪਸੰਦ ਆਏਗਾ ਅਤੇ ਉਹਨਾਂ ਹੀ ਪਿਆਰ ਮਿਲੂਗਾ ਜਿਨ੍ਹਾਂ ਉਹਨਾਂ ਦੇ ਬਾਕੀ ਗੀਤਾਂ ਨੂੰ ਹਮੇਸ਼ਾ ਮਿਲਿਆ ਹੈ|