ਕੁਲਵਿੰਦਰ ਬਿੱਲਾ ਨੇ ਆਪਣੀ ਬੀਬੀ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਬਜ਼ੁਰਗਾਂ ਦੇ ਪਿਆਰ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਇਹ ਵੀਡੀਓ

written by Lajwinder kaur | August 09, 2021

ਅੱਜ ਦੇ ਤਕਨੀਕੀ ਯੁੱਗ ‘ਚ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਘੱਟ ਗਈਆਂ ਨੇ। ਜਿੱਥ ਲੋਕ ਆਪਣੇ ਘਰ ਦੇ ਬਜ਼ੁਰਗਾਂ ਤੋਂ ਕੰਨੀ ਕਤਰਾਉਂਦੇ ਨੇ, ਜਿਸ ਕਰਕੇ ਬਜ਼ੁਰਗ ਇਕੱਲੇ ਰਹਿਣ ਲਈ ਮਜ਼ਬੂਰ ਨੇ। ਪਰ ਕੁਝ ਲੋਕ ਅਜੇ ਵੀ ਆਪਣੇ ਘਰ ਦੇ ਬਜ਼ੁਰਗਾਂ ਨੂੰ ਅਹਿਮੀਅਤ ਦਿੰਦੇ ਹਨ । ਜੀ ਹਾਂ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੀ ਬੀਬੀ ਦੇ ਨਾਲ ਖਾਸ ਵੀਡੀਓ ਸ਼ੇਅਰ ਕੀਤਾ ਹੈ।

singer kulwinder billa image image source- instagram

ਹੋਰ ਪੜ੍ਹੋ : ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

ਹੋਰ ਪੜ੍ਹੋ :  ਗਾਇਕ ਬੱਬਲ ਰਾਏ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਕੀਤੀ ਇਹ ਖ਼ਾਸ ਬੇਨਤੀ, 'ਮਾਂ ਬੋਲੀ ਪੰਜਾਬੀ' ਲਈ ਇਹ ਕੰਮ ਕਰਨ ਦੀ ਕੀਤੀ ਅਪੀਲ, ਦੇਖੋ ਵੀਡੀਓ

inside image of kulwinder billa cute video with bebe-min image source- instagram

ਇਸ ਵੀਡੀਓ ‘ਚ ਉਹ ਆਪਣੀ ਬੀਬੀ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਬਿਤਾਉਂਦੇ ਹੋਏ ਨਜ਼ਰ ਆ ਰਹੇ ਨੇ। ਕੁਲਵਿੰਦਰ ਬਿੱਲਾ ਆਪਣੀ ਬੀਬੀ ਤੋਂ ਆਪਣੇ ਸਿਰ ‘ਚ ਤੇਲ ਲਗਵਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਨਵੇਂ ਗੀਤ ‘LAALA LAALA’ ਦੇ ਨਾਲ ਪੋਸਟ ਕੀਤਾ ਹੈ। ‘ਬੇਬੇ ਦੇ ਪਿਆਰ’ ਦੀ ਕੈਪਸ਼ਨ ਦੇ ਨਾਲ ਉਨ੍ਹਾਂ ਨੇ ਇਹ ਵੀਡੀਓ ਸਾਂਝਾ ਕੀਤਾ ਹੈ। ਦਰਸ਼ਕਾਂ ਤੇ ਪੰਜਾਬੀ ਕਲਾਕਾਰਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

kulwinder billa shared his daughter saanjh cute video with fas image source- instagram

ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਸੰਗਦੀ-ਸੰਗਦੀ, ਪਲਾਜ਼ੋ 2, ਅੰਗਰੇਜ਼ੀ ਵਾਲੀ ਮੈਡਮ, ਮੇਰੇ ਯਾਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ ‘ਚ ਉਹ ਆਪਣੀ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Kulwinderbilla (@kulwinderbilla)

0 Comments
0

You may also like