Trending:
ਪੰਜਾਬੀ ਲਹਿੰਗੇ 'ਚ ਨਜ਼ਰ ਆਈ ‘ਸਾਂਝ’, ਕੁਲਵਿੰਦਰ ਬਿੱਲਾ ਨੇ ਸ਼ੇਅਰ ਕੀਤੀ ਆਪਣੀ ਧੀ ‘ਸਾਂਝ’ ਦੀ ਤਸਵੀਰ
ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਧੀ ਦੀ ਕਿਊਟ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸਾਡੀ ਚਿੜੀ ਸਾਂਝ’’
ਹੋਰ ਵੇਖੋ:ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਲਾਇਕਾ ਅਰੋੜਾ, ਬਾਲੀਵੁੱਡ ਐਕਟਰੈੱਸ ਨਜ਼ਰ ਆਈ ਪੰਜਾਬੀ ਸੂਟ ‘ਚ
ਇਸ ਤਸਵੀਰ ‘ਚ ਸਾਂਝ ਪੰਜਾਬੀ ਲਹਿੰਗੇ ‘ਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਤਸਵੀਰ ਨੂੰ ਦਰਸ਼ਕਾਂ ਦੇ ਨਾਲ ਪੰਜਾਬੀ ਕਲਾਕਾਰ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸ਼ਿਪਰਾ ਗੋਇਲ ਦੇ ਨਾਲ ਡਿਊਟ ਸੌਂਗ ਬਲਗੇੜੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਪੰਜਾਬੀ ਗੀਤਾਂ ਦੇ ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਉਹ ਬਹੁਤ ਜਲਦ ਟੈਲੀਵਿਜ਼ਨ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਹ ਮੈਂਡੀ ਤੱਖਰ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਇੱਕ ਹੋਰ ਫ਼ਿਲਮ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਵੀ ਹੈ। ਇਸ ਫ਼ਿਲਮ ‘ਚ ਉਹ ਰੁਬੀਨਾ ਬਾਜਵਾ ਦੇ ਨਾਲ ਨਜ਼ਰ ਆਉਣਗੇ।