Advertisment

ਕੁਲਵਿੰਦਰ ਬਿੱਲਾ ਨੇ ਆਪਣੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਨੂੰ ਲੈ ਕੇ ਲਿਆ ਵੱਡਾ ਫ਼ੈਸਲਾ 

author-image
By Rupinder Kaler
New Update
ਕੁਲਵਿੰਦਰ ਬਿੱਲਾ ਨੇ ਆਪਣੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਨੂੰ ਲੈ ਕੇ ਲਿਆ ਵੱਡਾ ਫ਼ੈਸਲਾ 
Advertisment
ਪਾਲੀਵੁੱਡ ਵਿੱਚ ਆਏ ਦਿਨ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਅਜਿਹੇ ਵਿੱਚ ਕਈ-ਕਈ ਫ਼ਿਲਮਾਂ ਇੱਕੋਂ ਦਿਨ ਹੀ ਰਿਲੀਜ਼ ਹੋ ਰਹੀਆਂ ਹਨ । ਜਿਸ ਕਰਕੇ ਕਈ ਫ਼ਿਲਮਾਂ ਦਾ ਆਪਸ ਵਿੱਚ ਕਲੈਸ਼ ਹੋ ਜਾਂਦਾ ਹੈ । ਇਸ ਸਭ ਨੂੰ ਦੇਖਦੇ ਹੋਏ ਕੁਲਵਿੰਦਰ ਬਿੱਲਾ ਨੇ ਆਪਣੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ । ਕੁਲਵਿੰਦਰ ਬਿੱਲਾ ਨੇ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ ਤੇ ਫ਼ਿਲਮ ਦੀ ਰਿਲੀਜਿੰਗ ਡੇਟ ਬਦਲ ਦਿੱਤੀ ਗਈ ਹੈ । https://www.instagram.com/p/ByVMvn8FgVW/ ਇਸ ਫ਼ਿਲਮ ਵਿੱਚ ਨਾਂ ਸਿਰਫ ਰਿਲੀਜਿੰਗ  ਡੇਟ ਬਦਲੀ ਗਈ ਹੈ  ਬਲਕਿ ਫ਼ਿਲਮ ਦਾ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਬਦਲੇ ਗਏ ਦਿਖਾਈ ਦੇ ਰਹੇ ਹਨ । ਕੁਲਵਿੰਦਰ ਬਿੱਲਾ ਨੇ ਇਸ ਫ਼ਿਲਮ ਦਾ ਜਿਹੜਾ ਪੋਸਟਰ ਮਾਰਚ ਵਿੱਚ ਆਪਣੇ  ਸੋਸ਼ਲ ਮੀਡੀਆ ਅਕਾਉਂਟ ਤੋਂ ਜਾਰੀ ਕੀਤਾ ਸੀ ਉਸ ਤੇ ਫ਼ਿਲਮ ਦੀ ਰਿਲੀਜਿਗ ਡੇਟ ਇਸੇ ਸਾਲ ਦੀ 27 ਸਤੰਬਰ ਸੀ, ਜਦੋਂ ਕਿ ਇਸ ਨੂੰ 5 ਰਿਵਰ ਪ੍ਰੋਡਕਸ਼ਨ ਤੇ ਅਮਨ ਹੇਅਰ  ਪ੍ਰੋਡਕਸ਼ਨ ਦੇ ਬੇਨਰ ਹੇਠ ਬਣਾਇਆ ਜਾਣਾ ਸੀ । ਸਿਮਰਜੀਤ ਸਿੰਘ ਵੱਲੋਂ ਇਸ ਨੂੰ ਡਾਇਰੈਕਟ ਕੀਤਾ ਜਾਣਾ ਸੀ ।
Advertisment
https://www.instagram.com/p/BuwA3UilT-M/?utm_source=ig_embed ਕੁਲਵਿੰਦਰ ਬਿੱਲਾ ਨੇ ਹੁਣ ਜੋ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ ਉਹ Collective Media Ventures ਬੈਨਰ ਹੇਠ ਜਾਰੀ ਕੀਤਾ ਗਿਆ ਹੈ, ਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ । ਅਸੀਂ ਆਸ ਕਰਦੇ ਹਾਂ ਕਿ ਛੇਤੀ ਹੀ ਕੁਲਵਿੰਦਰ ਬਿੱਲਾ ਇਸ ਫ਼ਿਲਮ ਨੂੰ ਲੈਂ ਕੇ ਨਵੀਂ ਜਾਣਕਾਰੀ ਸਾਂਝੀ ਕਰਨਗੇ । https://www.instagram.com/p/BzfmahelrqJ/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment