ਕੁਲਵਿੰਦਰ ਬਿੱਲਾ ਦੀ ਧੀ ਪਾਠ ਕਰਦੀ ਆਈ ਨਜ਼ਰ, ਗਾਇਕ ਨੇ ਸਾਂਝਾ ਕੀਤਾ ਵੀਡੀਓ

written by Shaminder | May 14, 2021 02:58pm

ਕੁਲਵਿੰਦਰ ਬਿੱਲਾ ਦੀ ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਨ੍ਹਾਂ ਦੀ ਬੇਟੀ ਸਾਂਝ ਜਪੁਜੀ ਸਾਹਿਬ ਜੀ ਦਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਦਾ ਇੱਕ ਵੀਡੀਓ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਕੁਲਵਿੰਦਰ ਬਿੱਲਾ ਵੀ ਆਪਣੀ ਧੀ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Kulwinder Billa Image From Kulwinder Billa's Instagram

ਹੋਰ ਪੜ੍ਹੋ : ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ‘ਚ ਇਸ ਵਾਰ ਗੁਰਕਿਰਤ ਸਿੰਘ ਬਨਾਉਣਗੇ ਖ਼ਾਸ ਰੈਸਿਪੀ 

Kulwinder Billa

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਸਾਂਝ ਦੇ ਕਈ ਵੀਡੀਓ ਵਾਇਰਲ ਹੋਏ ਸਨ । ਕੁਲਵਿੰਦਰ ਬਿੱਲਾ ਵੀ ਅਕਸਰ ਆਪਣੀ ਧੀ ਦੇ ਨਾਲ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

Kulwinder billa Image From Kulwinder billa's Instagram

ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਜਲਦੀ ਹੀ ਆਪਣੇ ਨਵੇਂ ਗੀਤ ‘ਬੋਲ ਵਾਹਿਗੁਰੂ’ ਦੇ ਨਾਲ ਸਰੋਤਿਆਂ ‘ਚ ਹਾਜ਼ਰੀ ਲਵਾੳੇੁਣਗੇ ।ਉਹ ਗੀਤਾਂ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

 

View this post on Instagram

 

A post shared by Kulwinderbilla (@kulwinderbilla)

You may also like