
ਟੀਵੀ ਸੀਰੀਅਲ ਕੁੰਡਲੀ ਭਾਗਿਆ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸ਼ਰਧਾ ਆਰਿਆ Shraddha Arya ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ। ਕੁਝ ਹਫਤੇ ਪਹਿਲਾਂ ਹੀ ਸ਼ਰਧਾ ਆਰਿਆ ਵਿਆਹ ਦੇ ਬੰਧਨ 'ਚ ਬੱਝੀ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਉਹ ਆਪਣੇ ਸੀਰੀਅਲ ਲਈ ਕਈ ਐਵਾਰਡ ਵੀ ਜਿੱਤ ਚੁੱਕੀ ਹੈ। ਅਦਾਕਾਰਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਉਨ੍ਹਾਂ ਨੇ ਪੰਜਾਬੀ ਸੂਟ-ਸਲਵਾਰ ‘ਚ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਹਲਕੇ ਪਿੰਕ ਰੰਗ ਵਾਲਾ ਸੂਟ ਪਾਇਆ ਹੋਇਆ ਤੇ ਲਾਲਾ ਰੰਗ ਦਾ ਪ੍ਰਿੰਟ ਦੁਪਟਾ ਲਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਲਾਂ 'ਚ ਪਰਾਂਦਾ ਵੀ ਪਾਇਆ ਹੋਇਆ ਹੈ । ਪੰਜਾਬੀ ਸੂਟ ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ, ਦਰਸ਼ਕਾਂ ਦੇ ਦਿਲਾਂ ਉੱਤੇ ਕਹਿਰ ਢਾਹ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ਰਧਾ ਆਰਿਆ ਦੀ ਤਾਰੀਫ਼ਾਂ ਕਰ ਰਹੇ ਹਨ ।
ਦੱਸ ਦਈਏ ਸ਼ਰਧਾ ਆਰਿਆ ਨੇ 16 ਨਵੰਬਰ 2021 ਨੂੰ ਬੁਆਏਫ੍ਰੈਂਡ ਰਾਹੁਲ ਨਾਗਲ ਨਾਲ ਵਿਆਹ ਕਰਵਾ ਲਿਆ ਸੀ। ਸ਼ਰਧਾ ਦਾ ਪਤੀ ਪੇਸ਼ੇ ਤੋਂ ਨੇਵੀ ਅਫਸਰ ਹੈ। ਸ਼ਰਧਾ ਨੇ ਵਿਆਹ ਤੋਂ ਬਾਅਦ ਹੀ ਆਪਣੇ ਪਤੀ ਨੂੰ ਪ੍ਰਸ਼ੰਸਕਾਂ ਨਾਲ ਮਿਲਾਇਆ। ਜੇ ਗੱਲ ਕਰੀਏ ਸ਼ਰਧਾ ਕਈ ਨਾਮੀ ਸੀਰੀਅਲਾਂ ‘ਚ ਅਦਾਕਾਰੀ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਫਨੀ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram