'ਕੁੰਡਲੀ ਭਾਗਿਆ' ਦੀ ਸ਼ਰਧਾ ਆਰੀਆ ਨੂੰ ਭਰੋਸਾ ਕਰਨਾ ਪਿਆ ਮਹਿੰਗਾ, ਦਿਨ ਦਿਹਾੜੇ ਘਰ ‘ਚ ਹੋਈ ਚੋਰੀ
ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਆਰੀਆ ਇਨ੍ਹੀਂ ਦਿਨੀਂ 'ਕੁੰਡਲੀ ਭਾਗਿਆ' ਰਾਹੀਂ ਦਬਦਬਾ ਬਣਾ ਰਹੀ ਹੈ। ਪਰ ਹਾਲ ਹੀ ‘ਚ ਉਹ ਆਪਣੇ ਨਾਲ ਹੋਈ ਧੋਖਾਧੜੀ ਕਾਰਨ ਸੁਰਖੀਆਂ ਵਿੱਚ ਆ ਗਈ ਹੈ। Shraddha Arya ਨੂੰ ਇੱਕ ਇੰਟੀਰੀਅਰ ਡਿਜ਼ਾਈਨਰ ਨੇ ਧੋਖਾ ਦਿੱਤਾ ਹੈ, ਜਿਸ ਦੀ ਜਾਣਕਾਰੀ ਖੁਦ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਦਰਅਸਲ, ਸ਼ਰਧਾ ਆਰੀਆ ਨੇ ਹਾਲ ਹੀ 'ਚ ਅੰਧੇਰੀ 'ਚ ਇੱਕ ਘਰ ਖਰੀਦਿਆ ਸੀ, ਜਿਸ ਨੂੰ ਡਿਜ਼ਾਈਨ ਕਰਵਾਉਣ ਲਈ ਉਸ ਨੇ ਇੱਕ ਡਿਜ਼ਾਈਨਰ ਨੂੰ ਹਾਇਰ ਕੀਤਾ ਸੀ। ਪਰ ਉਹ ਡਿਜ਼ਾਈਨਰ ਅਦਾਕਾਰਾ ਦੇ ਪੈਸੇ ਅਤੇ ਸਮਾਨ ਲੈ ਕੇ ਫਰਾਰ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਧਾ ਆਰਿਆ ਨੇ ਇੰਸਟਾਗ੍ਰਾਮ 'ਤੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ।
ਹੋਰ ਪੜ੍ਹੋ : Cannes 2022: ਨਰਗਿਸ ਫ਼ਾਖਰੀ ਦੀ ਕਾਨਸ ਲੁੱਕ ਸਾਹਮਣੇ ਆਈ, ਰੈੱਡ ਕਾਰਪੇਟ ਉੱਤੇ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ
'ਕੁੰਡਲੀ ਭਾਗਿਆ' ਦੀ ਅਦਾਕਾਰਾ ਸ਼ਰਧਾ ਆਰੀਆ ਨੇ ਡਿਜ਼ਾਈਨਰ ਦੇ ਨਾਂ ਦਾ ਖੁਲਾਸਾ ਕਰਦੇ ਹੋਏ ਲਿਖਿਆ, ''ਉਸ ਇੰਟੀਰੀਅਰ ਡਿਜ਼ਾਈਨਰ, ਜਿਸ 'ਤੇ ਮੈਂ ਭਰੋਸਾ ਕਰ ਸਕਦੀ ਸੀ, ਉਸ ਨੇ ਮੇਰਾ ਭਰੋਸਾ ਤੋੜ ਦਿੱਤਾ ਅਤੇ ਘਰ ਦੀ ਫਿਟਿੰਗ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਫਰਾਰ ਹੋ ਗਿਆ। ਹਾਲਾਂਕਿ ਮੈਂ ਉਸਦੇ ਕੰਮ ਦਾ 95% ਤੱਕ ਦਾ ਭੁਗਤਾਨ ਕੀਤਾ ਹੋਇਆ ਸੀ। ਸੇਂਟ ਫੀਸ, ਜੋ ਉਸਨੇ ਖੁਦ ਮੈਨੂੰ ਦੱਸੀ ਸੀ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੇਰੇ ਨਾਲ ਇਹ ਵਾਪਰਿਆ ਹੈ।"
ਸ਼ਰਧਾ ਆਰੀਆ ਨੇ ਹਾਲ ਹੀ ਚ ਇੱਕ ਦਿੱਤੇ ਇੰਟਰਵਿਊ ‘ਚ ਵੀ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਆਪਣੇ ਨਾਲ ਹੋਈ ਧੋਖਾਧੜੀ ਬਾਰੇ ਗੱਲ ਕਰਦੇ ਹੋਏ, ਸ਼ਰਧਾ ਨੇ ਕਿਹਾ, "ਮੈਂ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਆਨਲਾਈਨ ਲੱਭ ਰਹੀ ਸੀ ਅਤੇ ਉਦੋਂ ਮੈਨੂੰ ਉਹ ਮਿਲਿਆ। ਮੈਂ ਉਸਨੂੰ ਵਿਆਹ ਤੋਂ ਬਾਅਦ ਆਪਣੇ ਘਰ ਨੂੰ ਸਜਾਉਣ ਲਈ ਹਾਇਰ ਕੀਤਾ ਸੀ। ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਕੰਮ ਨੂੰ ਪੂਰਾ ਕਰ ਲਵੇਗਾ। ਚਾਰ ਮਹੀਨੇ ਹੋ ਗਏ ਪਰ ਲੰਬਾ ਸਮਾਂ ਲੱਗਣ ਦੇ ਬਾਵਜੂਦ ਉਹ ਕੰਮ ਪੂਰਾ ਨਹੀਂ ਕਰ ਸਕਿਆ।
ਸ਼ਰਧਾ ਆਰੀਆ ਨੇ ਅੱਗੇ ਕਿਹਾ, "ਉਸਦੀ ਫੀਸ ਲੱਖਾਂ ਵਿੱਚ ਸੀ ਜੋ ਮੈਂ 95% ਤੱਕ ਅਦਾ ਕੀਤੀ ਸੀ ਪਰ ਹੁਣ ਉਹ ਮੇਰੇ ਪੈਸੇ ਦੇ ਨਾਲ-ਨਾਲ ਮੇਰੇ ਘਰ ਦਾ ਸਮਾਨ ਲੈ ਕੇ ਫਰਾਰ ਹੋ ਗਿਆ ਹੈ, ਜੋ ਮੈਂ ਘਰ ਦੀ ਸਜਾਵਟ ਲਈ ਖਰੀਦਿਆ ਸੀ।
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਸ਼ਰਧਾ ਆਰੀਆ ਕੁਝ ਹਫਤਿਆਂ ਤੱਕ ਆਪਣੇ ਪਤੀ ਰਾਹੁਲ ਨਗਰ ਨਾਲ ਵਿਸ਼ਾਖਾਪਟਨਮ 'ਚ ਸੀ। ਜਿਸ ਕਰਕੇ ਉਹ ਆਪਣੇ ਪਿਤਾ ਦੇ ਨਾਲ ਰਹਿ ਰਹੀ ਸੀ।
ਹਾਲ ਹੀ 'ਚ ਜਦੋਂ ਸ਼ਰਧਾ ਦੇ ਪਿਤਾ ਘਰ ਪਹੁੰਚੇ ਤਾਂ ਇੰਟੀਰੀਅਰ ਡਿਜ਼ਾਈਨਰ ਸਾਰਾ ਸਮਾਨ ਲੈ ਕੇ ਫਰਾਰ ਹੋ ਗਿਆ ਸੀ। ਸ਼ਰਧਾ ਆਰੀਆ ਇਸ ਘਟਨਾ ਤੋਂ ਬਹੁਤ ਦੁਖੀ ਹੈ ਅਤੇ ਜਲਦੀ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।
ਹੋਰ ਪੜ੍ਹੋ : ਰੈਪਰ ਬਾਦਸ਼ਾਹ ਗਏ ਆਟੋ ‘ਚ, ਲੈ ਆਏ ਨਵੀਂ ‘ਲੈਂਬਰਗਿਨੀ’ ਕਾਰ, ਕੁਝ ਹਫਤੇ ਪਹਿਲਾ ਹੀ ਖਰੀਦੀ ਸੀ ਕਰੋੜਾਂ ਦੀ ਲਗਜ਼ਰੀ ਕਾਰ