Trending:
ਕੇਵੀ ਢਿੱਲੋਂ ਵੱਲੋ ਸਾਂਝਾ ਕੀਤਾ ਵਿਆਹ ਦੇ ਸਾਰੇ ਫੰਕਸ਼ਨਾਂ ਦਾ ਇਹ ਵੀਡੀਓ, ਵੱਜ ਰਿਹਾ ਹੈ ਜੱਸ ਮਾਣਕ ਦਾ ਗੀਤ ‘ਤੇਰੇ ਮੇਰੇ ਵਿਆਹ’, ਦੇਖੋ ਵੀਡੀਓ
ਪਿਛਲੇ ਹਫ਼ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ-ਪ੍ਰਮੰਨੇ ਪ੍ਰੋਡਿਊਸਰ ਕੇਵੀ ਢਿੱਲੋਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਕੇਵੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਤੇਰਾ ਮੇਰਾ ਵਿਆਹ’
ਹੋਰ ਵੇਖੋ:ਪਰਮੀਸ਼ ਵਰਮਾ ਨੇ ਵਿਆਹ 'ਚ ਪਹੁੰਚ ਕੇ ਦਿੱਤਾ ਸਰਪ੍ਰਾਈਜ਼, ਭਾਵੁਕ ਹੋਇਆ ਦੋਸਤ, ਦੇਖੋ ਵੀਡੀਓ
ਇਸ ਵੀਡੀਓ ‘ਚ ਉਨ੍ਹਾਂ ਦੇ ਸਾਰੇ ਹੀ ਫੰਕਸ਼ਨਾਂ ਦੀਆਂ ਝਲਕ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੇ ਸਾਰੇ ਹੀ ਪ੍ਰੋਗਰਾਮਾਂ ‘ਚ ਨਾਮੀ ਗਾਇਕ ਪਹੁੰਚੇ ਹੋਏ ਸਨ। ਵੀਡੀਓ ‘ਚ ਗੁਰੀ, ਜੱਸ ਮਾਣਕ, ਬੱਬੂ ਮਾਨ, ਗੁਰੂ ਰੰਧਾਵਾ, ਦੀਪ ਜੰਡੂ ਤੇ ਕਰਨ ਔਜਲਾ ਵਰਗੇ ਨਾਮੀ ਗਾਇਕ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਹਾਲ ਵੀ ਜੱਸ ਮਾਣਕ ਦਾ ਆਇਆ ਗੀਤ ‘ਤੇਰਾ ਮੇਰਾ ਵਿਆਹ’ ਵੱਜ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।