
ਆਮਿਰ ਖ਼ਾਨ (Aamir khan) ਦੀ ਫ਼ਿਲਮ 'ਲਾਲ ਸਿੰਘ ਚੱਢਾ' (Laal Singh Chaddha)ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਉਡੀਕ ਹੈ । ਇਸ ਫ਼ਿਲਮ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ । ‘ਮੈਂ ਕੀ ਕਰਾਂ’ (Main Ki Karaan)ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸੋਨੂੰ ਨਿਗਮ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਨਜ਼ਰ ਆਏਗੀ ।

ਇਸ ਫ਼ਿਲਮ ‘ਚ ਆਮਿਰ ਖ਼ਾਨ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ਅਤੇ ਫ਼ਿਲਮ ਦੀ ਸ਼ੂਟਿੰਗ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਕੀਤੀ ਗਈ ਹੈ । ਇਸ ਦਾ ਇੰਤਜ਼ਾਰ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਕਰ ਰਿਹਾ ਹੈ । ਆਮਿਰ ਖ਼ਾਨ ਅਤੇ ਕਰੀਨਾ ਕਪੂਰ ਇਸ ਤੋਂ ਪਹਿਲਾਂ ਥ੍ਰੀ ਇਡੀਅਟਸ ‘ਚ ਨਜ਼ਰ ਆਏ ਸਨ ਅਤੇ ਇਹ ਫ਼ਿਲਮ ਵੀ ਹਿੱਟ ਸਾਬਿਤ ਹੋਈ ਸੀ ।

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਲਈ ਗੀਤ ਗਾਉਣਗੇ ਸੋਨੂੰ ਨਿਗਮ, ਦੱਸਿਆ ਕੀ ਹੈ ਕਾਰਨ
ਫ਼ਿਲਮ ‘ਚ ਕਰੀਨਾ ਕਪੂਰ ਇੱਕ ਸਧਾਰਣ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ। ਜਦੋਂਕਿ ਆਮਿਰ ਖ਼ਾਨ ਇੱਕ ਸਰਦਾਰ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਕੁਝ ਇਲਾਕਿਆਂ ‘ਚ ਵੀ ਕੀਤੀ ਗਈ ਹੈ ।
ਆਮਿਰ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਮਿਸਟਰ ਪ੍ਰਫੈਕਟਨਿਸ਼ਟ ਦੇ ਤੌਰ ‘ਤੇ ਜਾਣੇ ਜਾਂਦੇ ਹਨ, ਕਿਉਂਕਿ ਉਹ ਆਪਣੀਆਂ ਫ਼ਿਲਮਾਂ ‘ਤੇ ਕਾਫੀ ਮਿਹਨਤ ਕਰਦੇ ਨੇ ਅਤੇ ਸਾਲ ‘ਚ ਇੱਕ ਤੋਂ ਜ਼ਿਆਦਾ ਕਦੇ ਵੀ ਫ਼ਿਲਮ ਉਨ੍ਹਾਂ ਨੇ ਨਹੀਂ ਕੀਤੀ । ਉਹ ਆਪਣੇ ਕਿਰਦਾਰ ਨੂੰ ਖੁਦ ਜਿਉਂਦੇ ਹਨ ਅਤੇ ਫਿਰ ਪਰਦੇ ਤੇ ਫਿਰ ਉਹ ਕਿਰਦਾਰ ਪਰਦੇ ‘ਤੇ ਸਾਕਾਰ ਹੁੰਦਾ ਹੈ ।