ਗਗਨ ਕੋਕਰੀ ਦਾ ਜਗਿਆ 'ਲਾਟੂ', ਹੋਇਆ ਚਾਨਣ ਦੇਖੋ ਕਿਸ ਤਰ੍ਹਾਂ 

Written by  Rupinder Kaler   |  October 26th 2018 02:12 PM  |  Updated: October 28th 2018 02:19 PM

ਗਗਨ ਕੋਕਰੀ ਦਾ ਜਗਿਆ 'ਲਾਟੂ', ਹੋਇਆ ਚਾਨਣ ਦੇਖੋ ਕਿਸ ਤਰ੍ਹਾਂ 

ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਗਈ ਫਿਲਮ 'ਲਾਟੂ' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ । ਇਹ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ਕਿਉਂਕਿ ਇਸ ਦੇ ਲਾਂਚ ਹੁੰਦੇ ਹੀ ਯੂ ਟਿਉਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜਾਰਾਂ ਵਿੱਚ ਪਹੁੰਚ ਗਈ ਹੈ । ਇਸ ਟ੍ਰੇਲਰ ਵਿੱਚ ਪੁਰਾਣੇ ਪੰਜਾਬ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹੀ ਨਹੀਂ ਇਸ ਟ੍ਰੇਲਰ ਵਿੱਚ ਪੰਜਾਬੀਆਂ ਦੀ ਸੋਚ ਅਤੇ ਅਣਖ ਨੂੰ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ : ਡ੍ਰੀਮ ਗਰਲ ਹੇਮਾ ਮਾਲਿਨੀ ਨੇ ਪੰਜਾਬੀਆਂ ਪ੍ਰਤੀ ਫਿਰ ਵਿਖਾਇਆ ਪਿਆਰ

ਪਰ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਅਣਖ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਇਸ ਟ੍ਰੇਲਰ ਵਿੱਚ ਉਹਨਾਂ ਦਿਨਾਂ ਦੀ ਯਾਦ ਦਿਵਾਈ ਗਈ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਆਈ । ਜਿਨ੍ਹਾਂ ਪਿੰਡਾਂ ਵਿੱਚ ਬਿਜਲੀ ਆ ਗਈ ਸੀ ਉਹ ਲੋਕ ਕਿਸ ਤਰ੍ਹਾਂ ਇਸ ਤੇ ਮਾਣ ਕਰਦੇ ਸਨ ਤੇ ਕਿਸੇ ਘਰ ਵਿੱਚ ਬਿਜਲੀ ਹੋਣਾ ਮਾਣ ਦੀ ਗੱਲ ਮੰਨਿਆ ਜਾਂਦਾ ਸੀ ।ਪਰ ਇਸ ਦੇ ਨਾਲ ਹੀ ਕੁੜੀ ਮੁੰਡੇ ਦੇ ਪਿਆਰ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ  ਤੇ ਮੁੰਡਾ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਪਿੰਡ ਵਿੱਚ ਬਿਜਲੀ ਲੈ ਕੇ ਆਉਂਦਾ ਹੈ ।

ਹੋਰ ਵੇਖੋ :ਚੀਨ ‘ਚ ਰਾਣੀ ਮੁਖਰਜੀ ਦੀ ਫਿਲਮ ‘ਹਿਚਕੀ’ ਨੇ ਤੋੜੇ ਕਮਾਈ ਦੇ ਰਿਕਾਰਡ

Gagan Kokri Gagan Kokri

ਘਰ ਵਿੱਚ ਲਾਟੂ ਜਗਾਉਣ ਲਈ ਉਸ ਨੂੰ ਕਈ ਲੋਕਾਂ ਨਾਲ ਟਾਕਰਾ ਕਰਨਾ ਪੈਂਦਾ ਹੈ । ਇਸ ਦੇ ਨਾਲ ਹੀ ਫਿਲਮ ਵਿੱਚ ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਵੀ ਬਿਆਨ ਕੀਤਾ ਗਿਆ ਹੈ। ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਬਾਬੂ ਆਮ ਲੋਕਾਂ ਨੂੰ ਉਲਝਾਈ ਰੱਖਦੇ ਹਨ ।ਇਸ ਫਿਲਮ ਵਿੱਚ ਕਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ । ਟ੍ਰੇਲਰ ਨੂੰ ਦੇਖਕੇ ਲੱਗਦਾ ਹੈ ਕਿ ਇਹ ਫਿਲਮ ਲੋਕਾਂ ਨੂੰ ਖੂਬ ਪਾਸੰਦ ਆਵੇਗੀ । ਇਸ ਫਿਲਮ ਵਿੱਚ ਮੁੱਖ ਭੂਮੀਕਾ ਵਿੱਚ ਗਗਨ ਕੋਕਰੀ, ਕਰਮਜੀਤ ਅਨਮੋਲ, ਅਦਿਤੀ ਸ਼ਰਮਾ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network