ਲਾਡੀ ਚਾਹਲ ਦੇ ਨਵੇਂ ਗੀਤ ‘Farming’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਮਾਹਿਰਾ ਸ਼ਰਮਾ ਦੀ ਜੋੜੀ

written by Lajwinder kaur | August 13, 2021

ਪੰਜਾਬੀ ਗੀਤਕਾਰ ਤੇ ਗਾਇਕ ਲਾਡੀ ਚਾਹਲ ਜੋ ਕਿ ਬਹੁਤ ਜਲਦ ਆਪਣਾ ਨਵਾਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਹ ‘Farming’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ਨੂੰ Laddi Chahal  ਤੇ ਗੁਰਲੇਜ਼ ਅਖਤਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਫ਼ਿਲਹਾਲ  ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

farming teaser out now image source-youtube

ਹੋਰ ਪੜ੍ਹੋ : ਅੱਜ ਹੈ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਦਾ ਬਰਥਡੇਅ, ਪਤੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

ਹੋਰ ਪੜ੍ਹੋ : ਇੱਕੋ ਫਰੇਮ ‘ਚ ਨਜ਼ਰ ਆਈਆਂ ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾਂ, ਰੁਪਿੰਦਰ ਰੂਪੀ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

parmish verma, laddi chahal and parmish verma new song farming teaser image source-youtube

ਜੀ ਹਾਂ ਕਿਸਾਨੀ ਤੇ ਮਿੱਟੀ ਦੀ ਗੱਲ ਕਰਦੇ ਹੋਏ ਇਸ ਟੀਜ਼ਰ ‘ਚ ਪਰਮੀਸ਼ ਵਰਮਾ (Parmish Verma ) ਤੇ ਮਾਹਿਰਾ ਸ਼ਰਮਾ ( Mahira Sharma) ਨਜ਼ਰ ਆ ਰਹੇ ਨੇ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਉਹ ਖੁਦ ਲਾਡੀ ਚਾਹਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੋਵਾਗਾ। ‘Savio Sandhu & Yug’ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਟੀਜ਼ਰ ਨੂੰ ਸਪੀਡ ਰਿਕਾਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਲਾਡੀ ਚਾਹਲ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚੱਲ ਮੇਰਾ ਪੁੱਤ 2 ਲਈ ਗੀਤ ਲਿਖੇ ਸਨ। ਲਾਡੀ ਨੇ ਦਿਲਜੀਤ ਦੋਸਾਂਝ ਐਲਬਮ G.O.A.T. ਲਈ ਦੋ ਗਾਣੇ ਲਿਖੇ ਨੇ। ਜੇ ਗੱਲ ਕਰੀਏ ਗਾਇਕੀ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

0 Comments
0

You may also like