ਰੂਹਾਨੀ ਪਿਆਰ ਦਾ ਦੀਦਾਰ ਹੋ ਰਿਹਾ ਹੈ ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਸਾਹਿਬਾ’ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਲਖਵਿੰਦਰ ਵਡਾਲੀ ਜਿਹੜੇ ਆਪਣੀ ਸੂਫ਼ੀਆਨਾ ਆਵਾਜ਼ ‘ਚ ਲੈ ਕੇ ਆਏ ਨੇ ‘ਸਾਹਿਬਾ’ ਗੀਤ। ਜੀ ਹਾਂ ਲਖਵਿੰਦਰ ਵਡਾਲੀ ਦੇ ਗੀਤ ਨੂੰ ਵਰਲਡ ਵਾਈਡ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਰਿਲੀਜ਼ ਕੀਤਾ ਗਿਆ ਹੈ। ਜਿਸ ਦਾ ਅਨੰਦ ਸਰੋਤੇ ਆਪਣੇ ਟੀਵੀ ਸਕਰੀਨ ਉੱਤੇ ਲੈ ਰਹੇ ਹਨ। ਇਸ ਗੀਤ ਨੂੰ ਲਖਵਿੰਦਰ ਵਡਾਲੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਨੂੰ ਸੁਣ ਕੇ ਰੂਹਾਨੀ ਪਿਆਰ ਦਾ ਅਹਿਸਾਸ ਹੋ ਰਿਹਾ ਹੈ।
ਹੋਰ ਵੇਖੋ:ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਜੁਗਲਬੰਦੀ ‘ਚ ਪੇਸ਼ ਹੈ, ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ‘ਬੱਦਲਾਂ ਦੇ ਕਾਲਜੇ’
ਸਾਹਿਬਾ ਗਾਣੇ ਦੇ ਬੋਲ ਟ੍ਰੈਡੀਸ਼ਨਲ ਸ਼ੈਲੀ ਦੇ ਹਨ। ਗੱਲ ਕਰੀਏ ਮਿਊਜ਼ਿਕ ਦੀ ਤਾਂ ਉਸ ਨੂੰ ਜਤਿੰਦਰ ਜੀਤੂ ਨੇ ਦਿੱਤਾ ਹੈ। ਗਾਣੇ ਦਾ ਵੀਡੀਓ ਪ੍ਰਮੋਦ ਸ਼ਰਮਾ ਰਾਣਾ ਵੱਲੋਂ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਲਖਵਿੰਦਰ ਵਡਾਲੀ ਨੇ ਕੀਤੀ ਹੈ ਜੋ ਕਿ ਅਫ਼ਗਾਨੀ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।