ਲਖਵਿੰਦਰ ਵਡਾਲੀ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

Written by  Lajwinder kaur   |  March 01st 2020 04:20 PM  |  Updated: March 01st 2020 04:20 PM

ਲਖਵਿੰਦਰ ਵਡਾਲੀ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਲਖਵਿੰਦਰ ਵਡਾਲੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ । ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਿਆ ਇਲਾਹੀ ਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਵੀ ਮਾਣਿਆ ।

View this post on Instagram

 

Waheguru ji ?

A post shared by Lakhwinder Wadali (@lakhwinderwadaliofficial) on

ਹੋਰ ਵੇਖੋ:ਕਿਹੋ ਜਿਹੀ ਮੁਸ਼ਕਲ ‘ਚ ਫਸੇ ਪਰਮੀਸ਼ ਵਰਮਾ, ਸਿਰ ‘ਤੇ ਚੁੰਨੀ, ਹੱਥ ‘ਚ ਲੌਲੀਪੌਪ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਸਾਹਮਣੇ ਆਇਆ ਨਵੀਂ ਫ਼ਿਲਮ ‘ਸ਼ੁਦਾਈ’ ਦਾ ਪੋਸਟਰ

ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਮੇਂ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਵਾਹਿਗੁਰੂ ਜੀ’

 

View this post on Instagram

 

Love and respect ❣️ #sufi #sufimusic #punjabi #Hindi #lakhwinderwadali

A post shared by Lakhwinder Wadali (@lakhwinderwadaliofficial) on

ਇਨ੍ਹਾਂ ਫੋਟੋਆਂ ‘ਚ ਉਹ ਆਪਣੇ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ । ਲਖਵਿੰਦਰ ਵਡਾਲੀ ਕੇਸਰੀ ਰੰਗ ਦੀ ਪੱਗ ‘ਚ ਨਜ਼ਰ ਆ ਰਹੇ ਨੇ ।  ਦਰਸ਼ਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

View this post on Instagram

 

A post shared by Lakhwinder Wadali (@lakhwinderwadaliofficial) on

ਜੇ ਗੱਲ ਕਰੀਏ ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਤਾਂ ਉਹ ਕੁੱਲੀ, ਮਸਤ ਨਜ਼ਰੋਂ ਸੇ, ਸਾਹਿਬਾ, ਤਮੰਨਾ, ਚੁਰੀ,  ਰੰਗੀ ਗਈ, ਤੇਰਾ ਕੀ ਲੱਗਦਾ,ਸੱਜਦਾ, ਫਕੀਰ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network