ਲਖਵਿੰਦਰ ਵਡਾਲੀ ਦਾ ਰੋਮਾਂਟਿਕ ਗੀਤ ‘ਚਾਂਦ’ ਹੋਇਆ ਰਿਲੀਜ਼,ਲਖਵਿੰਦਰ ਵਡਾਲੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

written by Shaminder | October 19, 2022 02:54pm

ਲਖਵਿੰਦਰ ਵਡਾਲੀ (Lakhwinder Wadali)  ਦਾ ਨਵਾਂ ਗੀਤ ‘ਚਾਂਦ’ (Chand) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦਵਿੰਦਰ ਕਾਫਿਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਵਿਕਰਮ ਨਾਗੀ ਨੇ । ਗੀਤ ਦੀ ਫੀਚਰਿੰਗ ‘ਚ ਲਖਵਿੰਦਰ ਵਡਾਲੀ ਅਤੇ ਸੋਨੀਆ ਮਾਨ ਨਜ਼ਰ ਆ ਰਹੇ ਹਨ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਲਖਵਿੰਦਰ ਵਡਾਲੀ ਨੇ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਹੈ ।

Lakhwinder Wadali Image Source : Youtube

ਹੋਰ ਪੜ੍ਹੋ : ਆਪਣੇ ਦੋਸਤਾਂ ਦੇ ਨਾਲ ਅਦਾਕਾਰ ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ, ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ੀਆਂ ਕਰਦੇ ਆਏ ਨਜ਼ਰ

ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।ਆਪਣੇ ਸੂਫ਼ੀ ਅੰਦਾਜ਼ ਦੇ ਲਈ ਜਾਣੇ ਜਾਂਦੇ ਲਖਵਿੰਦਰ ਵਡਾਲੀ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ ।

Lakhwinder Wadali , Image Source : Youtube

ਹੋਰ ਪੜ੍ਹੋ : ਬੱਬੂ ਮਾਨ ਦਾ ‘ਕੱਲਮ ਕੱਲਾ’ ਗੀਤ ਰਿਲੀਜ਼, ਤਨਹਾਈ ਨੂੰ ਬਿਆਨ ਕਰਦਾ ਹੈ ਗਾਇਕ ਦਾ ਗੀਤ

ਗਾਇਕੀ ਦੀਆਂ ਬਾਰੀਕੀਆਂ ਉਨ੍ਹਾਂ ਨੇ ਆਪਣੇ ਪਿਤਾ ਅਤੇ ਚਾਚਾ ਤੋਂ ਸਿੱਖੀਆਂ ਹਨ । ਜਦੋਂਕਿ ਸੋਨੀਆ ਮਾਨ ਕਈ ਗੀਤਾਂ ‘ਚ ਬਤੌਰ ਮਾਡਲ ਦਿਖਾਈ ਦੇ ਚੁੱਕੀ ਹੈ । ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ । ਹਿਮੇਸ਼ ਰੇਸ਼ਮੀਆ ਦੇ ਨਾਲ ਹੈਪੀ ਹਾਰਡੀ ਐਂਡ ਹੀਰ ‘ਚ ਵੀ ਉਹ ਅਦਾਕਾਰੀ ਕਰ ਚੁੱਕੀ ਹੈ ।

Sonia Mann, Image Source : Youtube

ਸੋਨੀਆ ਮਾਨ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਖ਼ੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ । ਸੋਨੀਆ ਮਾਨ ਦਾ ਸਬੰਧ ਅੰਮ੍ਰਿਤਸਰ ਦੇ ਨਾਲ ਹੈ । ਇੱਥੇ ਹੀ ਉਸ ਦਾ ਜਨਮ ਹੋਇਆ ਹੈ ।

You may also like