
Lalit Modi trolled for sharing selfie: ਆਈਪੀਐਲ ਸੰਸਥਾਪਕ ਲਲਿਤ ਮੋਦੀ ਕੁਝ ਸਮੇਂ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਇਹ ਮਾਮਲਾ ਅਜੇ ਬੰਦ ਹੋਇਆ ਹੀ ਸੀ ਕਿ ਮੁੜ ਲਲਿਤ ਮੋਦੀ ਮੁੜ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਦਾ ਕਾਰਨ ਹੈ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਸੈਲਫੀ।

ਸੁਸ਼ਮਿਤਾ ਸੇਨ ਤੇ ਆਈਪੀਐਲ ਸੰਸਥਾਪਕ ਲਲਿਤ ਮੋਦੀ ਵਿਚਾਲੇ ਅਫੇਅਰ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਲਲਿਤ ਆਪਣੀ ਇੱਕ ਪੋਸਟ ਦੇ ਚੱਲਦੇ ਵਿਵਾਦਾਂ ਵਿੱਚ ਫਸਦੇ ਹੋਏ ਨਜ਼ਰ ਆ ਰਹੇ। ਦਰਅਸਲ ਕਾਰੋਬਾਰੀ ਲਲਿਤ ਮੋਦੀ ਨੇ ਮੁੜ ਇੱਕ ਵਾਰ ਫਿਰ ਆਪਣੇ ਇੰਸਗ੍ਰਾਮ ਉੱਤੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਯੂਜ਼ਰਸ ਲਲਿਤ ਤੋਂ ਸੁਸ਼ਮਿਤਾ ਬਾਰੇ ਪੁੱਛ ਰਹੇ ਹਨ।
2 ਅਗਸਤ ਨੂੰ ਲਲਿਤ ਮੋਦੀ ਨੇ ਸਕਾਈ ਸਟ੍ਰਾਈਪ ਕਮੀਜ਼ 'ਚ ਸੈਲਫੀ ਸ਼ੇਅਰ ਕੀਤੀ। ਇਸ ਸੈਲਫੀ ਦੇ ਨਾਲ ਕੈਪਸ਼ਨ ਵਿੱਚ, ਉਸ ਨੇ ਲਿਖਿਆ, Gstaad ਵਿੱਚ ਇੱਕ ਸੁੰਦਰ ਪਲ, ਗਰਮੀਆਂ ਵਿੱਚ ਇੱਥੋਂ ਦਾ ਮਜ਼ਾ ਹੀ ਵੱਖਰਾ ਹੈ। ਤੁਹਾਨੂੰ ਦੱਸ ਦੇਈਏ, Gstaad ਸਵਿਟਜ਼ਰਲੈਂਡ ਦਾ ਇੱਕ ਰਿਜ਼ੋਰਟ ਟਾਊਨ ਹੈ।

ਹੁਣ ਜਿਵੇਂ ਹੀ ਲਲਿਤ ਨੇ ਇਹ ਸੈਲਫੀ ਸੋਸ਼ਲ ਮੀਡੀਆ 'ਤੇ ਪਾਈ ਤਾਂ ਯੂਜ਼ਰਸ ਦੇ ਕਮੈਂਟਸ ਦਾ ਹੜ੍ਹ ਆ ਗਿਆ। ਲੋਕ ਲਲਿਤ ਮੋਦੀ ਨੂੰ ਟ੍ਰੋਲ ਕਰਨ ਲੱਗ ਪਏ। ਇੱਕ ਯੂਜ਼ਰ ਨੇ ਸਿੱਧਾ ਹੀ ਪੁੱਛਿਆ, 'ਸੁਸ਼ਮਿਤਾ ਸੇਨ ਜੀ ਕਿੱਥੇ ਹੈ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੌਜ਼ਾਂ ਤਾਂ ਇਨ੍ਹਾਂ ਲੋਕਾਂ ਦੀਆਂ ਹਨ'। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਲਲਿਤ ਤੋਂ ਹੀ ਪੁੱਛਿਆ ਹੈ ਕਿ ਸੁਸ਼ਮਿਤਾ ਸੇਨ ਕਿੱਥੇ ਹੈ।
ਦੱਸ ਦਈਏ ਕਿ ਪਿਛਲੇ 10 ਸਾਲਾਂ ਤੋਂ ਧੋਖਾਧੜੀ ਦੇ ਮਾਮਲੇ 'ਚ ਫਸੇ ਲਲਿਤ ਮੋਦੀ ਦੇਸ਼ ਤੋਂ ਬਾਹਰ ਲੰਡਨ 'ਚ ਰਹਿ ਰਹੇ ਹਨ। ਲਲਿਤ ਮੋਦੀ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੇ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਸੁਸ਼ਮਿਤਾ ਸੇਨ ਨਾਲ ਰੋਮਾਂਟਿਕ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਅਤੇ ਲਿਖਿਆ, '' ਉਹ ਇੱਕ-ਦੂਜੇ ਨੂੰ ਡੇਟਿੰਗ''। ਇਸ ਤੋਂ ਬਾਅਦ ਰਾਤੋ ਰਾਤ ਸੋਸ਼ਲ ਮੀਡੀਆ ਅਤੇ ਬਾਲੀਵੁੱਡ 'ਚ ਇਹ ਖ਼ਬਰ ਤੇਜ਼ੀ ਨਾਲ ਫੈਲ ਗਈ।

ਹੋਰ ਪੜ੍ਹੋ: ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਡਾਨਾ ਦੀ ਵਰਕਆਊਟ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ
ਇਸ ਦੇ ਨਾਲ ਹੀ ਸੁਸ਼ਮਿਤਾ ਸੇਨ ਨੂੰ ਸੋਸ਼ਲ ਮੀਡੀਆ 'ਤੇ ਗੋਲਡ ਡਿਗਰ ਕਿਹਾ ਜਾਣ ਲੱਗਾ। ਇਸ ਤੋਂ ਬਾਅਦ ਅਦਾਕਾਰਾ ਨੇ ਵੀ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਇੱਕ ਤੋਂ ਬਾਅਦ ਇੱਕ ਤਸਵੀਰਾਂ ਪੋਸਟ ਕੀਤੀਆਂ ਅਤੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ।
View this post on Instagram