ਗੁਰਨਾਮ ਭੁੱਲਰ ਦਾ ਗੀਤ 'ਤੈਨੂੰ ਲਾਣੇਦਾਰਨੀਏ' ਪਾ ਰਿਹਾ ਧੁੰਮਾਂ
ਫਿਲਮ Movie 'ਕੁੜ੍ਹਮਾਈਆਂ' ਦਾ ਦੂਜਾ ਗੀਤ ਵੀ ਆ ਚੁੱਕਿਆ ਹੈ । 'ਤੈਨੂੰ ਲਾਣੇਦਾਰੀਏ ਨੀ ਜੱਟ ਫੁੱਲਾਂ ਵਾਂਗੂੰ ਰੱਖੂਗਾਂ' ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਗੁਰਨਾਮ ਭੁੱਲਰ Gurnam Bhullar ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਇਸ ਗੀਤ ਨੂੰ ਗਾਉਂਦੇ ਨਜ਼ਰ ਆ ਰਹੇ ਨੇ ।ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਵਾਈਪ ਅੱਪ ਕਰਕੇ ਇਸ ਗੀਤ ਨੂੰ ਸਪੋਰਟ ਕਰਨ ਦੀ ਅਪੀਲ ਵੀ ਕੀਤੀ ਹੈ ।
https://www.instagram.com/p/BnZBSFenn6A/?hl=en&taken-by=gurnambhullarofficial
ਇਸ ਵੀਡਿਓ 'ਚ ਗੁਰਨਾਮ ਭੁੱਲਰ ਇੱਕ ਜਿਮ 'ਚ ਖੜੇ ਨਜ਼ਰ ਆ ਰਹੇ ਨੇ ।ਇਸ ਫਿਲਮ 'ਚ ਹਰਜੀਤ ਹਰਮਨ ਅਤੇ ਜਪਜੀ ਖਹਿਰਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ।ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਪਰ ਉਸ ਤੋਂ ਪਹਿਲਾਂ ਹੀ ਇਸ ਫਿਲਮ ਦੇ ਗੀਤ ਧੁੰਮਾਂ ਪਾ ਰਹੇ ਨੇ । ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਲੋਕਾਂ ਦਾ ਖਾਸਾ ਪਿਆਰ ਮਿਲ ਰਿਹਾ ਹੈ । ਹਰਜੀਤ ਹਰਮਨ ਆਪਣੀ ਫਿਲਮ 'ਕੁੜ੍ਹਮਾਈਆਂ' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ । ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ ।
ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ । ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ ।ਇਸ ਫਿਲਮ ਨੂੰ ਲੈ ਕੇ ਜਿੱਥੇ ਫਿਲਮ ਦੀ ਸਟਾਰਕਾਸਟ ਉਤਸ਼ਾਹਿਤ ਹੈ । ਉੱਥੇ ਹੀ ਇਸ ਫਿਲਮ ਦੇ ਮੁੱਖ ਕਲਾਕਾਰ ਹਰਜੀਤ ਹਰਮਨ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਜਿਨ੍ਹਾਂ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਫਿਲਮ ਦੇ ਕਲਾਕਾਰ ਕਰ ਰਹੇ ਨੇ ,ਓਨੀ ਹੀ ਬੇਸਬਰੀ ਨਾਲ ਇਸ ਫਿਲਮ ਨੂੰ ਵੇਖਣ ਲਈ ਦਰਸ਼ਕ ਵੀ ਇੰਤਜ਼ਾਰ ਕਰ ਰਹੇ ਨੇ ।