ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ‘ਤੇ ਬੁਰੀ ਤਰ੍ਹਾਂ ਭੜਕੀ ਮਰਹੂਮ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਜਾਣੋ ਵਜ੍ਹਾ

written by Lajwinder kaur | December 15, 2022 09:03am

Deep Sidhu's girlfriend Reena Rai gets angry: ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ਖੂਬ ਸੁਰਖੀਆਂ ਬਟੋਰ ਰਹੀ ਹੈ। ਇਹ ਸੀਰੀਜ਼ ਦਾ ਭਾਰਤ ‘ਚ ਜੰਮ ਕੇ ਵਿਰੋਧ ਹੋ ਰਿਹਾ ਹੈ। ਇਸ ਸੀਰੀਜ਼ ‘ਚ ਦੀਪ ਸਿੱਧੂ ਦੀ ਕਹਾਣੀ ਦਾ ਅੰਸ਼ ਵੀ ਦਿਖਾਇਆ ਗਿਆ ਹੈ। ਪੰਜਾਬ ਦੇ ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ।

Deep Sidhu And Reena Rai , Image Source : Instagram

ਦੀਪ ਸਿੱਧੂ ਦੀ ਗਰਲ ਫ੍ਰੈਂਡ ਰੀਨਾ ਰਾਏ ਨੇ ਸੋਸ਼ਲ ਮੀਡੀਆ ‘ਤੇ ‘ਸੇਵਕ’ ਚ ਦੀਪ ਸਿੱਧੂ ਦਾ ਕਿਰਦਾਰ ਦਿਖਾਏ ਜਾਣ ‘ਤੇ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਸੋਸ਼ਕ ਮੀਡੀਆ ‘ਤੇ ਸੀਰੀਜ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬਾ ਚੌੜਾ ਨੋਟ ਵੀ ਨਾਲ ਲਿਖਿਆ ਹੈ।

inside image of pakistani web series Image Source : Instagram

ਅਦਾਕਾਰਾ ਰੀਨਾ ਰਾਏ ਨੇ ਕਿਹਾ, ‘ਮੈਂ ਪਾਕਿਸਤਾਨ ਦੀ ਸਰਕਾਰ ਤੋਂ ਬੇਨਤੀ ਕਰਦੀ ਹਾਂ ਕਿ ਇਸ ਵੈੱਬ ਸੀਰੀਜ਼ ‘ਤੇ ਬੈਨ ਲਗਾਇਆ ਜਾਵੇ, ਜਿਸ ਵਿੱਚ ਦੀਪ ਸਿੱਧੂ ਬਾਰੇ ਦਿਖਾਇਆ ਗਿਆ ਹੈ... ਇਸ ਸੀਰੀਜ਼ ਖਿਲਾਫ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਾਰੇ ਓਟੀਟੀ ਪਲੇਟਫਾਰਮਾਂ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ...ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ... ਦੀਪ ਦੇ ਜਾਣ ਤੋਂ ਬਾਅਦ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਹੈ ਅਤੇ ਅਸੀਂ ਹਾਲੇ ਤੱਕ ਉਸ ਦੇ ਗਮ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਾਂ’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਸ ਸੀਰੀਜ਼ ਦਾ ਟ੍ਰੇਲਰ ਦੇਖਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ...ਇਸ ਦੇ ਟ੍ਰੇਲਰ ਨੂੰ ਦੇਖ ਮੈਂ ਇਮੋਸ਼ਨਲ ਹੋ ਗਈ..ਇਸ ਸੀਰੀਜ਼ ‘ਚ ਮੇਰੇ ਇੰਟਰਵਿਊ ‘ਚ ਬੋਲੇ ਗਏ ਅਲਫਾਜ਼ਾਂ ਨੂੰ ਇਸਤੇਮਾਲ ਕੀਤਾ ਗਿਆ ਹੈ...ਮੈਨੂੰ ਇਹ ਪਸੰਦ ਨਹੀਂ ਆਇਆ...ਮੈਨੂੰ ਹਰਗਿਜ਼ ਮਨਜ਼ੂਰ ਨਹੀਂ ਕਿ ਕੋਈ ਪਰਦੇ ‘ਤੇ ਦੀਪ ਦਾ ਕਿਰਦਾਰ ਨਿਭਾਏ...ਜੇ ਦੀਪ ਦੀ ਜ਼ਿੰਦਗੀ ‘ਤੇ ਕੋਈ ਫ਼ਿਲਮ ਜਾਂ ਸੀਰੀਜ਼ ਬਣਾਉਂਦੇ ਹੋ ਤਾਂ ਢੰਗ ਸਿਰ ਬਣਾਈ ਜਾਵੇ...ਮੈਂ ਸਾਰੀ ਸੰਗਤ ਤੋਂ ਇਹ ਬੇਨਤੀ ਕਰਦੀ ਹਾਂ ਕਿ ਇਸ ‘ਤੇ ਰੋਕ ਲਗਾਉਣ ‘ਚ ਮੇਰੀ ਮਦਦ ਕੀਤੀ ਜਾਵੇ’

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜੇ ਪਰਦੇ ‘ਤੇ ਕੋਈ ਰੀਨਾ ਰਾਏ ਦਾ ਕਿਰਦਾਰ ਨਿਭਾ ਸਕਦਾ ਹੈ ਤਾਂ ਉਹ ਖੁਦ ਰੀਨਾ ਰਾਏ ਹੈ.. ਮੈਂ ਕਿਸੇ ਹੋਰ ਨੂੰ ਆਪਣਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਨਹੀਂ ਦਿੰਦੀ…ਇਹ ਮੈਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ’

deep sidhu's girlfriend reena rai got emotional on her brithday

ਇਸ ਤੋਂ ਇਲਾਵਾ ਰੀਨਾ ਰਾਏ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਦੇ ਲਈ ਪਰਦੇ ‘ਤੇ ਦੀਪ ਸਿੱਧੂ ਦੇ ਕਿਰਦਾਰ ਨੂੰ ਦੇਖਣਾ ਅਸਾਨ ਨਹੀਂ ਹੈ। ਕੋਈ ਵੀ ਦੀਪ ਅਤੇ ਰੀਨਾ ਦਾ ਕਿਰਦਾਰ ਨਹੀਂ ਨਿਭਾ ਸਕਦਾ।

deep and reena rai

ਇਸ ਸੀਰੀਜ਼ ‘ਚ ਦੀਪ ਸਿੱਧੂ ਦੇ ਕਿਰਦਾਰ ਨੂੰ ਪਰਦੇ ‘ਤੇ ਜੀਤ ਸਿੱਧੂ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਫਿਲਮ ਅਦਾਕਾਰ ਆਪਣੇ ਲੋਕਾਂ ਲਈ ਸੰਘਰਸ਼ ਕਰਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦਾ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਦੀਪ ਦੀ ਮੌਤ ਐਕਸੀਡੈਂਟ ਨਹੀਂ, ਸਗੋਂ ਇੱਕ ਸਾਜਿਸ਼ ਹੈ।

ਦੱਸ ਦਈਏ ਦੀਪ ਸਿੱਧੂ ਦੀ ਮੌਤ ਇਸੇ ਸਾਲ 15 ਫਰਵਰੀ ਨੂੰ ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ। ਇਸ ਹਾਦਸੇ ਦੇ ਸਮੇਂ ਦੀਪ ਤੇ ਰੀਨਾ ਦੋਵੇਂ ਇਕੱਠੇ ਕਾਰ ‘ਚ ਜਾ ਰਹੇ ਸੀ। ਪਰ ਇਸ ਹਾਦਸੇ ਵਿੱਚ ਦੀਪ ਦੀ ਮੌਤ ਹੋ ਗਈ ਸੀ।

 

 

View this post on Instagram

 

A post shared by Reena Rai (@thisisreenarai)

You may also like